ਫਿਰੋਜ਼ਪੁਰ, 1 ਅਕਤੂਬਰ 2020 – ਭਾਰਤੀ ਜਨਤਾ ਪਾਰਟੀ ਨੂੰ ਅਟਲ ਬਿਹਾਰੀ ਵਾਜਾਪਾਈ ਨੇ ਖੜਾ ਕੀਤਾ ਸੀ, ਨਰਿੰਦਰ ਮੋਦੀ ਨੇ ਤਾਂ ਪੈਰਾ ਵਿਚ ਰੋਲ ਦਿੱਤਾ। ਮੋਦੀ ਦੇ ਮਾੜੇ ਕੰਮ ਨੋਟਬੰਦੀ, ਜੀਐੱਸਟੀ ਕਿਸਾਨਾਂ ਦੀਆਂ ਫਸਲਾਂ ਉਪਰ ਪਾਬੰਦੀ, ਅੰਬਾਨੀ ਤੇ ਅਡਾਨੀ ਦਾ ਝੋਲੀ ਚੁੱਕ। ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਸਰਪ੍ਰਸਤ ਹਰੀਪਾਲ ਸਿੰਘ ਸਰਾਂ, ਜਨਰਲ ਸਕੱਤਰ ਸਰਬਜੀਤ ਸਿੰਘ ਛਾਬੜਾ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਆਖਿਆ ਕਿ ਇਕ ਵਾਰ ਭਾਰਤ ਵਿਖੇ ਅੰਨ ਦਾ ਕਾਲ ਪੈ ਗਿਆ ਸੀ, ਉਸ ਵੇਲੇ ਅਮਰੀਕਾ ਤੋਂ ਕਣਕ ਲਾਲ ਰੰਗੀ ਆਈ ਸੀ, ਜਿਸ ਦਾ ਆਟਾ ਵੀ ਲਾਲ ਹੁੰਦਾ ਸੀ। ਰੋਟੀ ਸੁੱਕ ਜਾਂਦੀ ਸੀ, ਫਿਰ ਪੰਜਾਬ ਦੇ ਕਿਸਾਨਾਂ ਨੇ ਕਣਕ ਅਤੇ ਝੋਨਾ ਬੀਜ ਕੇ ਭਾਰਤ ਵਿਚੋਂ ਕਣਕ ਦਾ ਕਾਲ ਦੂਰ ਕਰ ਦਿੱਤਾ, ਇਸ ਵਾਰ ਤਾਂ ਨਰਿੰਦਰ ਮੋਦੀ ਨੇ ਵੱਡੇ ਧਨਾਡ ਪਿਛੇ ਲੱਗ ਕੇ ਕਿਸਾਨ ਦਾ ਭਾਰੀ ਨੁਕਸਾਨ ਕੀਤਾ।
ਅੰਬਾਨੀ ਤੇ ਅਡਾਨੀ ਪਿਛੇ ਲੱਗ ਕੇ ਕਿਸਾਨਾਂ ਨੂੰ ਸੜਕਾਂ ਉੱਪਰ ਲੈ ਆਂਦਾ। ਪਹਿਲਾ ਮੋਦੀ ਨੇ ਨੋਟਬੰਦੀ ਫਿਰ ਜੀਐੱਸਟੀ ਹਨ, ਕਿਸਾਨਾਂ ਵਿਰੁੱਧ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਸੜਕਾਂ ‘ਤੇ ਲੈ ਆਂਦਾ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਵਿਚ ਅਟਲ ਬਿਹਾਰੀ ਵਾਜਾਪਾਈ ਨੇ ਖੜਾ ਕੀਤਾ ਸੀ। ਨਰਿੰਦਰ ਮੋਦੀ ਨੇ ਗੁਜਰਾਤ ਵਿਚ ਗੋਦਰਾ ਕਾਂਡ ਕੀਤਾ, ਜਿਸ ਦਾ ਵਿਰੋਧ ਵਾਜਪਾਈ ਨੇ ਵੀ ਕੀਤਾ ਸੀ। ਮੋਦੀ ਹੁਣ ਤੁਸੀਂ ਕਿਸਾਨਾਂ ਅਤੇ ਸਿੱਖਾਂ ਨੁੰ ਮਜ਼ਬੂਰ ਨਾ ਕਰੋ ਕਿ ਸਾਨੂੰ ਆਪਣਾ ਘਰ ਚਾਹੀਦਾ ਹੈ। ਹੁਣ ਨਰਿੰਦਰ ਮੋਦੀ ਦੀਆਂ ਹਰਕਤਾਂ ਤੋਂ ਸਿੱਖ ਸੋਚਣ ਲਈ ਮਜ਼ਬੂਰ ਹੋ ਜਾਣਗੇ ਕਿ ਸਾਡਾ ਆਪਣਾ ਘਰ ਹੋਣਾ ਚਾਹੀਦਾ ਹੈ।
ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਪਾਸ ਕੀਤੇ ਗਏ ਬਿੱਲ ਵਿਰੁੱਧ ਮਤਾ ਪਾਸ ਕਰਨਾ ਚਾਹੀਦਾ ਹੈ ਅਤੇ ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ। ਜਿਸ ਨਾਲ ਪੰਜਾਬ ਦੇ ਅਨਦਾਤੇ ਨੂੰ ਕੁਝ ਰਾਹਤ ਮਿਲ ਸਕੇ। ਕਣਕ ਅਤੇ ਝੋਨੇ ਦਾ ਮੁੱਲ ਵਧਾਇਆ ਜਾਵੇ। ਪਹਿਲਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕੋਨੇ ਤੇ ਬੋਨਸ ਦੇਵੇ, ਕਿਸਾਨਾਂ ਦਾ ਕਰਜ਼ਾ ਮੁਆਫ ਕਰੇ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਝੋਨੇ ਉਪਰ ਬੋਨਸ ਦੇਵੇ। ਆਪਣੇ ਵਾਅਦੇ ਅਨੁਸਾਰ ਕਰਜ਼ਾ ਮੁਆਫ ਕਰੇ। ਵਾਅਦ ਮੁਤਾਬਿਕ ਸਾਰੇ ਕਰਜ਼ੇ ਉਪਰ ਲੀਕ ਫੇਰੀ ਜਾਵੇ ਅਤੇ ਨਰਿੰਦਰ ਮੋਦੀ ਪਾਸ ਕੀਤੇ ਗਏ ਬਿੱਲ ਵਿਰੁੱਧ ਇਕ ਮਤਾ ਪਾ ਕੇ ਲਿਖ ਦੇਵੇ ਕਿ ਕਿਸਾਨਾਂ ਦੀ ਫਸਲ ਸਰਕਾਰ ਪਹਿਲਾ ਦੀ ਤਰ੍ਹਾਂ ਚੁੱਕੇਗੀ ਜੋ ਬਿੱਲ ਪਾਸ ਕੀਤਾ ਗਿਆ ਕੋਈ ਵੀ ਵਪਾਰੀ ਮੁਕਰਰ ਤਾਂ ਤੇ ਵੱਧ ਬੋਲੀ ਦੇ ਕੇ ਫਸਲ ਖਰੀਦਣੀ ਚਾਹੇ ਤਾਂ ਉਹ ਖਰੀਦ ਸਕਦਾ ਹੈ।