ਲੁਧਿਆਣਾ, 09 ਜੁਲਾਈ 2020: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਡੀਜੀਪੀ ਨੂੰ ਪੱਤਰ ਲਿਖੇ ਕੇ ਮੰਗ ਕੀਤੀ ਹੈ ਕਿ ਰੈਫਰੈਂਡਮ 2020 ਦੇ ਨਾਮ ਤੇ ਪੰਜਾਬ ਭਰ ਵਿੱਚ ਪੁਲਸ ਮਿਹਨਤਕਸ਼ ਲੋਕਾਂ ਧੱਕਾ ਕਰ ਰਹੀ ਹੈ ਅਤੇ ਬਿਨ•ਾਂ ਵਜ•ਾ ਪਰੇਸ਼ਾਨ ਕਰ ਰਹੀ ਹੈ।
ਵਿਧਾਇਕ ਬੈਂਸ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਪੰਜਾਬ ਨੇ ਕਰੀਬ ਦੋ ਦਹਾਕਿਆਂ ਤੋਂ ਵੱਧ ਕਾਲੇ ਦੌਰ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ ਅਤੇ ਇਸ ਸਮੇਂ ਦੌਰਾਨ ਕਿਸੇ ਇੱਕ ਫਿਰਕੇ ਦਾ ਹੀ ਖੂਨ ਨਹੀਂ ਡੁੱਲਿਆ ਸਗੋਂ ਅਨੇਕਾਂ ਪੰਜਾਬੀਆਂ ਦਾ ਖੂਨ ਡੁੱਲਿਆ ਹੈ। ਅੱਜ ਪੰਜਾਬ ਦਾ ਮਾਹੌਲ ਸ਼ਾਂਤੀ ਵਾਲਾ ਹੈ ਪਰ ਇਸ ਸ਼ਾਂਤੀ ਲਈ ਪੰਜਾਬ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਜ ਵੀ ਪੰਜਾਬ ਦਾ ਹਰ ਵਾਸੀ ਪੰਜਾਬ ਵਿੱਚ ਸ਼ਾਂਤੀ ਚਾਹੁੰਦਾ ਹੋਇਆਆਪਣਾ ਕਾਰੋਬਾਰ ਅਤੇ ਮਿਹਨਤ ਕਰਦਾ ਹੋਇਆ ਆਪਣੇ ਪਰਿਵਾਰਾਂ ਦਾ ਪੋਲਣ ਪੋਸ਼ਣ ਕਰ ਰਿਹਾ ਹੈ।
ਉਨ•ਾਂ ਦੱਸਿਆ ਕਿ ਅਜ ਦੇਖਣ ਵਿੱਚ ਆਇਆ ਹੈ ਕਿ ਅੱਜ ਰੈਫਰੈਂਡਮ 2020 ਦੇ ਨਾਮ ਤੇ ਅਨੇਕਾਂ ਪੁਲਸ ਕਰਮਚਾਰੀਆਂ ਅਤੇ ਉੱਚ ਅਧਿਕਾਰੀ ਪੰਜਾਬ ਦੇ ਮਿਹਨਤਕਸ਼ ਵਿਅਕਤੀਆਂ ਨੂੰ ਬਿਨ•ਾਂ ਵਜ•ਾ ਤੰਗ ਪਰੇਸ਼ਾਨ ਹੀ ਨਹੀਂ ਕਰਦੇ ਸਗੋਂ ਦੋ-ਦੇ ਜਾਂ ਤਿੰਨ ਤਿੰਨ ਦਿਨਾਂ ਤੱਕ ਪੁਲਸ ਚੌਂਕੀਆਂ ਜਾਂ ਥਾਣਿਆਂ ਵਿੱਚ ਨਜਾਇਜ ਬਿਠਾਈ ਰੱਖਦੇ ਹਨ ਅਤੇ ਇੱਥੋਂ ਤੱਕ ਕਿ ਕੁਝ ਭ੍ਰਿਸ਼ਟਾਚਾਰੀ ਅਧਿਕਾਰੀ ਆਪਣੀ ਆਦਤ ਅਨੁਸਾਰ ਰੈਫਰੈਂਡਮ 2020 ਦੇ ਨਾਮ ਤੇ ਧਮਕੀਆਂ ਦਿੰਦੇ ਹੋਏ ਕੁਝ ਲੋਕਾਂ ਤੋਂ ਪੈਸੇ ਲੈ ਕੇ ਆਪਣੀ ਜੇਬਾਂ ਵੀ ਭਰਨ ਲੱਗ ਪਏ ਹਨ। ਪੁਲਸ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਕਾਰਣ ਪੰਜਾਬ ਦੇ ਅਨੇਕਾਂ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਵੀ ਵੱਖਣ ਨੂੰ ਮਿਲ ਰਿਹਾ ਹੈ। ਉਨ•ਾਂ ਡੀਜੀਪੀ ਤੋਂ ਮੰਗ ਕੀਤੀ ਕਿ ਉਹ ਪੁਲਿਸ ਵਿਭਾਗ ਦੇ ਜ਼ਿਲ•ਾ ਪੱਧਰ ਦੇ ਅਧਿਕਾਰੀਆ ਨੂੰ ਹੁਕਮ ਕਰਨ ਕਿ ਰੈਫਰੈਂਡਮ 2020 ਦੇ ਨਾਮ ਤੇ ਕਿਸੇ ਵੀ ਬੇਕਸੂਰੇ ਵਿਅਕਤੀ ਨੂੰਬਿਨ•ਾਂ ਵਜ•ਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ।