ਵਾਸ਼ਿੰਗਟਨ, 30 ਸਤੰਬਰ, 2020 : ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ 3 ਨਵੰਬਰ ਨੂੰ ਹੋ ਰਹੀਆਂ ਚੋਣਾਂ ਲਈ ਦੋਵੇਂ ਪ੍ਰਮੁੱਖ ਉਮੀਦਵਾਰਾਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਇ ਬਿਡਨ ਦਰਮਿਆਨ ਅਹਿਮ ਮੁੱਦਿਆਂ ‘ਤੇ ਜ਼ਬਰਦਸਤ ਬਹਿਸ ਹੋਈ। ਦੋਵਾਂ ਨੇ ਇਕ ਦੂਜੇ ਨੂੰ ਗਲਤ ਠਹਿਰਾਉਣ ਤੇ ਨੀਵਾਂ ਵਿਖਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ।