ਚੰਡੀਗੜ੍ਹ, 25 ਸਤੰਬਰ,2020- ਚੰਡੀਗੜ੍ਹ ‘ਚ ਬਾਹਰੋਂ ਆਉਣ ਵਾਲਿਆਂ ਨੂੰ 14 ਦਿਨ ਦੇ ਸੈਲਫ ਕੁਆਰੰਟੀਨ ‘ਚ ਨਹੀਂ ਰਹਿਣਾ ਪਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨਾ ਆਪਣੇ ਉਹ ਆਦੇਸ਼ ਵਾਪਸ ਲੈ ਲਏ ਨੇ
ਜਿਸ ਚ ਐਲਾਨ ਕੀਤਾ ਗਿਆ ਸੀ ਕਿ ਟਰਾਈਸਿਟੀ ਦੇ ਬਾਹਰੋਂ ਆਉਣ ਵਾਲਿਆਂ ਨੂੰ ਘਰ ‘ਚ 14 ਦਿਨਾਂ ਦਾ ਸੈਲਫ ਕੁਆਰੰਟੀਨ ਬਿਤਾਉਣਾ ਪਵੇਗਾ। ਹੁਣ ਯੂਟੀ ਦੇ ਐਡਵਾਈਜ਼ਰ ਮਨੋਜ ਪਰੀਦਾ ਦੇ ਵੱਲੋਂ ਇਹ ਨਵਾਂ ਹੁਕਮ ਜਾਰੀ ਕੀਤਾ ਗਿਆ ਜਿਸ ਅਨੁਸਾਰ 14 ਦਿਨ ਹੋਮ ਕੁਆਰੰਟੀਨ ਰਹਿਣ ਵਾਲੇ ਪਹਿਲੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ .