ਚੰਡੀਗੜ੍ਹ,26 ਸਤੰਬਰ,2020- ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ। ਜੀਓ ਨੇ ਹੁਣ ਹਵਾਈ ਸਫਰ ’ਚ ਕਾਲਿੰਗ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ। ਇਸ ਦੇ ਲਈ ਜੀਓ ਨੇ ਏਅਰੋਮੋਬਾਇਲ ਨਾਲ ਸਾਂਝੇਦਾਰੀ ਕੀਤੀ ਹੈ। ਏਅਰੋਮੋਬਾਇਲ ਪੈਨਾਸੌਨਿਕ ਏਵਿਓਨਿਕਸ ਕਾਰਪੋਰੇਸ਼ਨ ਦੀ ਸਬਸਿਡਿਅਰੀ ਕੰਪਨੀ ਹੈ। ਇਸ ਸਾਂਝੇਦਾਰੀ ਦੇ ਤਹਿਤ ਜੀਓ ਦੇ ਗਾਹਕ ਹਵਾਈ ਸਫਰ ‘ਚ ਵੀ ਜੀਓ ਦੀਆਂ ਸਾਰੀਆਂ ਸੇਵਾਵਾਂ ਦਾ ਆਨੰਦ ਲੈ ਸਕਣਗੇ।
ਰਿਲਾਇੰਸ ਜੀਓ ਦੀ ਇਹ ਸੇਵਾ ਵਰਜਿਨ ਅਟਲਾਂਟਿਕ,ਏਤਿਹਾਦ, ਯੂਰੋ ਵਿੰਗਸ,ਸਵਿਸ ਇੰਟਰਨੈਸ਼ਨਲ ਏਅਰਲਾਈਨਸ,ਲੁਫਤਾਂਸਾ,ਮਲਿੰਜੋ ਏਅਰ,ਅਮੀਰਾਤ ਏਅਰਲਾਈਨਸ,ਬਿਮਾਨ ਬੰਗਲਾਦੇਸ਼ ਏਅਰਲਾਈਨਸ ਤੇ ਅਲੀਟਾਲਿਆ ਦੀ ਹਵਾਈ ਯਾਤਰਾ ’ਚ ਉਪਲਬਧ ਹੋਵੇਗੀ। ਇਸ ਸੇਵਾ ਦੇ ਨਾਲ ਹਵਾਈ ਸਫਰ ‘ਚ ਮੋਬਾਇਲ ਸੇਵਾ ਦੇਣ ਵਾਲੀ ਦੇਸ਼ ਦੀ ਪਹਿਲੀ ਟੈਕੀਕੌਮ ਕੰਪਨੀ ਬਣ ਗਈ ਹੈ।
ਤਿੰਨ ਅੰਤਰਰਾਸ਼ਟਰੀ ਰੋਮਿੰਗ ਪੈਕ ਲਾਂਚ
ਇਸ ਸੇਵਾ ਦੇ ਐਲਾਨ ਦੇ ਨਾਲ ਹੀ ਜੀਓ ਨੇ ਤਿੰਨ ਨਵੇਂ ਅੰਤਰਰਾਸ਼ਟਰੀ ਰੋਮਿੰਗ ਪਲੈਨ ਪੇਸ਼ ਕੀਤੇ ਨੇ। ਜਿਨ੍ਹਾਂ ਦੀ ਕੀਮਤ 499,699 ਤੇ 999 ਰੁਪਏ ਹੈ। ਇਨ੍ਹਾਂ ਤਿੰਨ ਪਲੈਨਾਂ ਦੀ ਮਿਆਦ ਮਹਿਜ਼ ਇਕ ਦਿਨ ਦੀ ਹੈ।
ਇਨ੍ਹਾਂ ਤਿੰਨੋਂ ਪਲੈਨ ‘ਚ ਤੁਹਾਨੂੰ 100 ਮਿੰਟ ਦੀ ਕਾਲਿੰਗ ਤੇ 100 ਐਸ ਐਮ ਐਸ ਦੀ ਸੁਵਿਧਾ ਮਿਲੇਗੀ। ਉਥੇ ਹੀ ਇਸ ਸੇਵਾ ’ਚ ਡਾਟਾ ਵੀ ਦਿੱਤਾ ਜਾਵੇਗਾ। 499 ਰੁਪਏ ਵਾਲੇ ਪੈਕ ’ਚ 250 ਐਮ ਬੀ,699 ਰੁਪਏ ਦੇ ਪੈਕ ’ਚ 500 ਐਮ ਬੀ ਤੇ 999 ਵਾਲੇ ਪੈਕ ’ਚ 1 ਜੀ ਬੀ ਡਾਟਾ ਮਿਲੇਗਾ। ਇਨ੍ਹਾਂ ਤਿੰਨੋਂ ਪਲੈਨ ’ਚ ਇਨਕਮਿੰਗ ਦੀ ਸੁਵਿਧਾ ਨਹੀਂ ਮਿਲੇਗੀ।