ਸਰੀ, 23 ਸਤੰਬਰ 2020 – ਸਰੀ ਦੇ ਪ੍ਰਮੁੱਖ ਕਾਰ ਵਿਕਰੇਤਾ ਬਸੰਤ ਮੋਟਰਜ਼ ਵੱਲੋਂ ਆਪਣੀ 29ਵੀਂ ਵਰ੍ਹੇਗੰਢ 3 ਅਕਤੂਬਰ 2020 ਨੂੰ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਬਸੰਤ ਮੋਟਰਜ਼ ਦੇ ਪ੍ਰੈਜ਼ੀਡੈਂਟ ਬਲਦੇਵ ਸਿੰਘ ਬਾਠ ਨੇ ਦੱਸਿਆ ਹੈ ਕਿ ਇਸ ਮੌਕੇ ਹਾਈ ਸਕੂਲ ਤੋਂ ਗਰੈਜੂਏਟ ਕਲਾਸ ਵਿਚ ਦਾਖ਼ਲ ਹੋਣ ਵਾਲੇ 10 ਹੋਣਹਾਰ ਵਿਦਿਆਰਥੀਆਂ ਨੂੰ 29,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ।
ਇਹ ਸਕਾਲਰਸ਼ਿਪ ਹਾਸਲ ਕਰਨ ਲਈ ਵਿਦਿਆਰਥੀਆਂ ਤੋਂ ਅਰਜ਼ੀਆਂ 27 ਸਤੰਬਰ, 2020 ਤੱਕ ਲਈਆਂ ਜਾਣਗੀਆਂ ਅਤੇ ਚੁਣੇ ਗਏ 10 ਪ੍ਰਤਿਭਾਸ਼ੀਲ ਵਿਦਿਆਰਥੀਆਂ ਨੂੰ 3 ਅਕਤੂਬਰ ਨੂੰ ਹੋਣ ਵਾਲੇ ਸਲਾਨਾ ਸਮਾਗਮ ਵਿਚ ਸਕਾਲਰਸ਼ਿਪ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬਸੰਤ ਮੋਟਰਜ਼ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਹਰ ਸਾਲ 10 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਅਤੇ ਹਰ ਸਾਲ ਇਸ ਰਾਸ਼ੀ ਵਿਚ ਇਕ ਹਜਾਰ ਡਾਲਰ ਦਾ ਵਾਧਾ ਕੀਤਾ ਜਾ ਰਿਹਾ ਹੈ।