ਚੰਡੀਗੜ – ਹਰਿਆਣਾ ਪੁਲਿਸ ਨੇ ਅਪਰਾਧ ਤੇ ਅਪਰਾਧੀਆਂ ‘ਤੇ ਕੀਤੀ ਜਾ ਰਹੀ ਸਖਤੀ ਦੇ ਤਹਿਤ ਜਿਲਾ ਜੀਂਦ ਤੋਂ ਇਕ ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਪੁਲਿਸ ਨੇ ਉਸ ਦੇ ਕਬਜੇ ‘ਚੋਂ ਇਕ ਨਾਜਾਇਜ ਪਿਸਤੌਲ, ਦੋ ਮੈਗਜੀਨ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ| ਗ੍ਰਿਫਤਾਰ ਦੋਸ਼ੀ ਦੀ ਪਛਾਣ ਜਿਲਾ ਰੋਹਤਕ ਦੇ ਕੁਲਤਾਨਾ ਵਾਸੀ ਅੰਕਿਤ ਵੱਜੋਂ ਹੋਈ| ਉਸ ਦੇ ਖਿਲਾਫ ਹਤਿਆ, ਹਤਿਆ ਦਾ ਯਤਨ ਅਤੇ ਆਰਮਸ ਐਕਟ ਸਮੇਤ ਕਈ ਅਪਰਾਧੀਕ ਮਾਮਲਿਆਂ ਵਿਚ ਰੋਹਤਕ, ਝੱਜਰ ਅਤੇ ਗੁਰੂਗ੍ਰਾਮ ਜਿਲਿਆਂ ਕਈ ਮਾਮਲੇ ਦਰਜੇ ਹਨ| ਇਕ ਮਾਮਲੇ ਵਿਚ ਜਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ ਸੀ| ਗੁਰੂਗ੍ਰਾਮ ਪੁਲਿਸ ਨੂੰ ਲੰਬੇ ਸਮੇਂ ਤੋਂ ਦੋਸ਼ੀ ਦੀ ਭਾਲ ਸੀ| ਪੁਲਿਸ ਡਾਇਰੈਕਟਰ ਜਰਨਲ ਨੇ ਦੋਸ਼ੀ ਦੀ ਗ੍ਰਿਫਤਾਰੀ ‘ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ| ਗੁਪਤਾ ਸੂਚਨਾ ਮਿਲੀ ਸੀ ਕਿ ਕੱਚਾ ਬਾਈਪਾਸ ਲਿਜਵਾਨਾ ਰੋਡ ਸ਼ਾਦੀਪੁਰ ‘ਤੇ ਇਕ ਲੜਕਾ ਨਾਜਾਇਜ ਪਿਸਤੌਲ ਲਿਏ ਹੋਏ ਹੈ| ਜਿਸ ‘ਤੇ ਪੁਲਿਸ ਨੇ ਤੁਰੰਤ ਮੌਕੇ ‘ਤੇ ਪੁੱਜ ਕੇ ਅੰਕਿਤ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਦੇ ਕਬਜੇ ਤੋਂ ਨਾਜਾਇਜ ਹਥਿਆਰ ਬਰਾਮਦ ਹੋਏ|ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਦੋਸ਼ੀ ਤੋਂ ਡੂੰਘਾਈ ਲਾਲ ਪੁੱਛਗਿੱਛ ਕੀਤੀ ਜਾ ਸਕੇ|