ਮੁੰਬਈ, 23 ਸਤੰਬਰ – ਮੁੰਬਈ ਵਿੱਚ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਸਵੇਰੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ| ਅਧਿਕਾਰੀ ਨੇ ਦੱਸਿਆ ਕਿ ਕਈ ਥਾਵਾਂ ਤੇ ਪਾਣੀ ਭਰ ਜਾਣ ਦੀ ਵਜ੍ਹਾਂ ਨਾਲ ਸਵੇਰੇ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ| ਨਗਰ ਬਾਡੀਜ਼ ਅਧਿਕਾਰੀ ਨੇ ਦੱਸਿਆ ਕਿ ਕਈ ਸੜਕਾਂ ਅਤੇ ਹੇਠਲੇ ਇਲਾਕਿਆਂ ਵਿੱਚ ਰਾਤ ਭਰ ਪਏ ਮੀਂਹ ਦੀ ਵਜ੍ਹਾ ਤੋਂ ਪਾਣੀ ਭਰ ਗਿਆ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ| ਕਈ ਵਾਹਨਾਂ ਦੇ ਪਾਣੀ ਵਿਚ ਬੰਦ ਪਏ ਰਹਿਣ ਕਾਰਨ ਆਵਾਜਾਈ ਠੱਪ ਰਹੀ|
ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸਵੇਰੇ 5 ਵਜੇ ਉੱਪ ਨਗਰ ਸੇਵਾਵਾਂ ਰੱਦ ਰਹੀਆਂ| ਉਨ੍ਹਾਂ ਨੇ ਦੱਸਿਆ ਕਿ ਠਾਣੇ-ਕਸਾਰਾ, ਠਾਣੇ-ਕਜਰਤ ਅਤੇ ਵਾਸ਼ੀ-ਪਨਵੇਲ ਵਿਚਾਲੇ ਵਿਸ਼ੇਸ਼ ਬੱਸਾਂ ਵੀ ਚਲਾਈਆਂ ਗਈਆਂ| ਲੰਬੀ ਦੂਰੀ ਦੀਆਂ ਕਈ ਟਰੇਨਾਂ ਦੇ ਸਮੇਂ ਵਿੱਚ ਬਦਲਾਅ ਵੀ ਕੀਤਾ ਗਿਆ ਹੈ|
ਪੱਛਮੀ ਰੇਲਵੇ ਨੇ ਦੱਸਿਆ ਕਿ ਚਰਚਗੇਟ-ਅੰਧੇਰੀ ਸਟੇਸ਼ਨਾਂ ਦਰਮਿਆਨ ਭਾਰੀ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਉੱਪ ਨਗਰੀ ਟਰੇਨ ਸੇਵਾਵਾਂ ਰੱਦ ਕੀਤੀਆਂ ਗਈਆਂ| ਮੁੰਬਈ ਦੀ ਜੀਵਨ ਰੇਖਾ ਆਖੀ ਜਾਣ ਵਾਲੀ ਉੱਪ ਨਗਰੀ ਟਰੇਨਾਂ ਕੋਵਿਡ-19 ਕਾਰਨ ਅਜੇ ਜ਼ਰੂਰੀ ਸੇਵਾਵਾਂ ਤੇ ਲੱਗੇ ਲੋਕਾਂ ਲਈ ਹੀ ਚਲਾਈਆਂ ਜਾ ਰਹੀਆਂ ਹਨ ਅਤੇ ਆਮ ਨਾਗਰਿਕਾਂ ਨੂੰ ਇਸ ਵਿੱਚ ਯਾਤਰਾ ਕਰਨ ਦੀ ਮੰਜੂਰੀ ਨਹੀਂ ਹੈ| ਭਾਰਤ ਮੌਸਮ ਵਿਗਿਆਨ ਮਹਿਕਮੇ ਨੇਮੁੰਬਈ ਅਤੇ ਠਾਣੇ ਵਿਚ ਭਾਰੀ ਮੀਂਹ ਦੇ ਅਨੁਮਾਨ ਨਾਲ ‘ਆਰੇਂਜ ਅਲਰਟ’ ਜਾਰੀ ਕੀਤਾ ਹੈ|