ਨਵੀਂ ਦਿੱਲੀ, 18 ਸਤੰਬਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਰਿੰਦਰ ਮੋਦੀ ਸਰਕਾਰ ਤੇ ਹਮਲਾ ਲਗਾਤਾਰ ਜਾਰੀ ਹੈ| ਰਾਹੁਲ ਨੇ ਸਰਕਾਰ ਨੂੰ ਕੋਰੋਨਾ ਯੋਧਿਆ ਦਾ ਡਾਟਾ ਨਹੀਂ ਹੋਣ ਨੂੰ ਲੈ ਕੇ ਘੇਰਿਆ| ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਟਵੀਟ ਕੀਤਾ, ”ਪ੍ਰਤੀਕੂਲ ਡਾਟਾ-ਮੁਕਤ ਮੋਦੀ ਸਰਕਾਰ! ਥਾਲੀ ਵਜਾਉਣ, ਦੀਵੇ ਜਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ, ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ| ਮੋਦੀ ਸਰਕਾਰ, ਕੋਰੋਨਾ ਯੋਧਿਆ ਦਾ ਇੰਨਾ ਅਪਮਾਨ ਕਿਉਂ?”
ਜਿਕਰਯੋਗ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕੋਰੋਨਾ ਯੋਧਿਆ ਦੇ ਡਾਟਾ ਦੇ ਸੰਬੰਧ ਵਿੱਚ ਰਾਜ ਸਭਾ ਵਿੱਚ ਕਿਹਾ ਸੀ ਕਿ ਸਿਹਤ ਸੇਵਾਵਾਂ ਰਾਜ ਸਰਕਾਰ ਦੇ ਅਧੀਨ ਹਨ| ਇਸ ਲਈ ਕੇਂਦਰ ਕੋਲ ਇਸ ਬਾਰੇ ਕੋਈ ਅੰਕੜਾ ਨਹੀਂ ਹੈ|