ਕੀਰਤਪੁਰ ਸਾਹਿਬ , 16 ਅਕਤੂਬਰ 2023 :ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਕਾਰਨ ਖਿਡਾਰੀ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਪ੍ਰਤੀਕ ਬਣ ਰਹੇ ਹਨ, ਖੇਡ ਮੈਦਾਨਾ ਵਿਚ ਲੱਗੀਆਂ ਰੋਣਕਾਂ ਸੂਬੇ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਮਾਨ ਸਰਕਾਰ ਨੇ ਸੂਬੇ ਵਿੱਚ ਹਮੇਸ਼ਾ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਪੂਰਜੋਰ ਯਤਨ ਕੀਤੇ ਹਨ, ਜਿਸ ਸਦਕਾ ਪੰਜਾਬ ਦੇ ਖਿਡਾਰੀ ਦੇਸ਼ ਵਿਦੇਸ਼ ਵਿੱਚ ਮੱਲਾ ਮਾਰ ਰਹੇ ਹਨ।
ਬੀਤੀ ਸ਼ਾਮ ਇਥੋ ਨੇੜਲੇ ਪਿੰਡ ਹਰਦੋਨਿਮੋਹ ਵਿਖੇ ਰਾਧੇ ਕ੍ਰਿਸ਼ਨ ਯੂਥ ਕਲੱਬ ਵੱਲੋਂ ਕਰਵਾਏ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਮੌਕੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਪਿੰਡਾਂ ਵਿਚ ਖੇਡ ਮੁਕਾਬਲੇ ਚੱਲ ਰਹੇ ਹਨ, ਨੌਜਵਾਨ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਨਸ਼ਿਆ ਦੀ ਲਾਹਨਤ ਨੂੰ ਹਮੇਸ਼ਾ ਨਕਾਰਿਆ ਹੈ, ਅਮਨ ਅਤੇ ਸ਼ਾਤੀ ਸਾਡੇ ਸੂਬੇ ਵਿਚ ਮੁੜ ਪਰਤ ਆਈ ਹੈ, ਤਰੱਕੀ ਤੇ ਖੁਸ਼ਹਾਲੀ ਵੱਲ ਸਾਡੀ ਸਰਕਾਰ ਨੇ ਕਦਮ ਵਧਾ ਦਿੱਤੇ ਹਨ, ਲੋਕਾਂ ਨੂੰ ਵੱਡੀਆ ਰਿਆਇਤਾ ਦੇ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਅਸੀ ਆਪਣੀਆ ਗ੍ਰੰਟੀਆਂ ਪੂਰੀਆਂ ਕਰ ਰਹੇ ਹਾਂ, ਸੂਬੇ ਦੀ ਆਰਥਿਕਤਾ ਦੀ ਲੀਹ ਤੋ ਲੱਥੀ ਗੱਡੀ ਮੁੜ ਲੀਹ ਤੇ ਲਿਆਉਣ ਲਈ ਸਰਕਾਰ ਪੂਰੀ ਤਰਾਂ ਯਤਨਸ਼ੀਲ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਖਿਚਣ ਵਿੱਚ ਸਫਲ ਹੋਈ ਹੈ, ਸਾਡੇ ਖੇਡ ਮੈਦਾਨਾ ਵਿੱਚ ਲੱਗੀਆਂ ਰੋਣਕਾ ਸਾਡਾ ਅਮੀਰ ਵਿਰਸਾ ਅਤੇ ਸਭਿਆਚਾਰ, ਪੇਡੂ ਖੇਡ ਮੇਲੇ ਇਸ ਗੱਲ ਦੇ ਪ੍ਰਤੀਕ ਹਨ ਕਿ ਸੂਬੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਪਰਤ ਆਈ ਹੈ. ਪੰਜਾਬ ਸਰਕਾਰ,ਵਲੋਂ ਸੂਬੇ ਦੇ ਨੋਜਵਾਨਾਂ ਨੂੰ ਖੇਡਾ ਮੈਦਾਨਾਂ ਵੱਲ ਆਕਰਸ਼ਿਤ ਕੀਤਾ ਹੈ, ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋਈ ਹੈ।
ਕੈਬਨਿਟ ਮੰਤਰੀ ਨੇ ਰਾਧੇ ਕ੍ਰਿਸ਼ਨ ਯੂਥ ਕਲੱਬ ਵੱਲੋਂ ਕਰਵਾਏ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਉਨ੍ਹਾਂ ਨੇ ਕਲੱਬ ਨੂੰ 1 ਲੱਖ ਰੁਪਏ ਦੀ ਮਾਲੀ ਮੱਦਦ ਅਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬੁੰਗਾ ਸਾਹਿਬ ਤੋ ਹਰਦੋਨਿਮੋਹ ਮਾਰਗ ਅਗਲੇ ਦੋ ਮਹੀਨੇ ਵਿਚ ਤਿਆਰ ਕਰਕੇ ਲੋਕ ਅਰਪਣ ਕੀਤਾ ਜਾਵੇਗਾ ਤੇ ਇਲਾਕਾ ਵਾਸੀਆ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ। ਇਸ ਮੌਕੇ ਕੈਬਨਿਟ ਮੰਤਰੀ ਦਾ ਹਰਦੋਨਿਮੋਹ ਪਹੁੰਚਣ ਤੇ ਇਲਾਕਾ ਦੇ ਪਤਵੰਤਿਆਂ ਦੇ ਕਲੱਬ ਮੈਂਬਰਾਂ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਕਮਿੱਕਰ ਸਿੰਘ ਡਾਢੀ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ, ਜਗੀਰ ਸਿੰਘ ਭਾਓਵਾਲ, ਦਰਸ਼ਨ ਸਿੰਘ ਅਟਾਰੀ, ਸਿੰਦਰ ਬਾਵਾ ਮੀਆਪੁਰ, ਹੈਪੀ ਖਾਬਾ, ਗੁਰਦੀਪ ਸਿੰਘ, ਜਿੰਮੀ ਡਾਢੀ, ਸੋਨੂੰ ਚੋਧਰੀ, ਹੁਸ਼ਿਆਰ ਸਿੰਘ, ਸੋਹਣ ਸਿੰਘ ਨਿੱਕੂਵਾਲ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।