ਨਵੀਂ ਦਿੱਲੀ, 18 ਸਤੰਬਰ – ਦੁਬਈ ਸਿਵਲ ਹਵਾਬਾਜ਼ੀ ਅਥਾਰਿਟੀ ਨੇ ਪਿਛਲੇ ਕੁੱਝ ਹਫਤਿਆਂ ਵਿਚ ਕਥਿਤ ਤੌਰ ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਦੇ ਸਬੂਤ ਪ੍ਰਾਪਤ ਯਾਤਰੀਆਂ ਨੂੰ ਲਿਆਉਣ ਨੂੰ ਲੈ ਕੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਤੇ 2 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ| ਇਕ ਸੀਨੀਆ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ|
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਦੇ ਨਿਯਮਾਂ ਅਨੁਸਾਰ ਭਾਰਤ ਤੋਂ ਯਾਤਰਾ ਕਰਣ ਵਾਲੇ ਹਰ ਇਕ ਯਾਤਰੀ ਨੂੰ ਯਾਤਰਾ ਤੋਂ 96 ਘੰਟੇ ਪਹਿਲਾਂ ਆਰ.ਟੀ.-ਪੀ.ਸੀ.ਆਰ. ਪ੍ਰੀਖਣ ਕਰਾਉਣਾ ਹੋਵੇਗਾ ਅਤੇ ਉਨ੍ਹਾਂ ਕੋਲ ਪ੍ਰੀਖਣ ਵਿੱਚ ਇਨਫੈਕਸ਼ਲ ਦੀ ਪੁਸ਼ਟੀ ਨਾ ਹੋਣ ਵਾਲਾ ਸਬੂਤ ਹੋਣਾ ਲਾਜ਼ਮੀ ਹੈ| ਇਕ ਅਧਿਕਾਰੀ ਨੇ ਕਿਹਾ, ਇਕ ਯਾਤਰੀ ਕੋਲ 2 ਸਤੰਬਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਵਾਲਾ ਸਬੂਤ ਸੀ ਅਤੇ ਉਸ ਨੇ 4 ਸਤੰਬਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੀ ‘ਜੈਪੁਰ-ਦੁਬਈ’ ਉਡਾਣ ਰਾਹੀਂ ਯਾਤਰਾ ਕੀਤੀ ਸੀ| ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਪਹਿਲਾਂ ਵੀ ਹੋਈ ਸੀ, ਜਿੱਥੇ ਇਕ ਯਾਤਰੀ ਨੇ ਦੁਬਈ ਲਈ ਏਅਰਲਾਇੰਸ ਦੀ ਇਕ ਹੋਰ ਉਡਾਣ ਰਾਹੀਂ ਯਾਤਰਾ ਕੀਤੀ ਸੀ|
ਅਧਿਕਾਰੀਆਂ ਨੇ ਕਿਹਾ ਕਿ ਇਸ ਲਈ ਦੁਬਈ ਸਿਵਲ ਹਵਾਬਾਜ਼ੀ ਅਥਾਰਿਟੀ ਨੇ 18 ਸਤੰਬਰ ਤੋਂ 2 ਅਕਤੂਬਰ ਤੱਕ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ| ਇਸ ਸੰਬੰਧ ਵਿਚ ਪੁੱਛੇ ਜਾਣ ਤੇ ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਉਹ ਯਾਤਰੀਆਂ ਨੂੰ ਪੇਸ਼ ਆਉਣ ਵਾਲੀ ਮੁਸੀਬਤਾਂ ਨੂੰ ਘੱਟ ਕਰਣ ਤੇ ਧਿਆਨ ਕੇਂਦਰਿਤ ਰਹੀ ਹੈ ਅਤੇ ਉਹ ਸ਼ੁੱਕਰਵਾਰ ਨੂੰ ਭਾਰਤ ਤੋਂ ਦੁਬਈ ਜਾਣ ਵਾਲੀਆਂ ਉਡਾਣਾਂ ਨੂੰ ਸ਼ਾਰਜਾਹ ਲਿਜਾਣ ਤੇ ਵਿਚਾਰ ਕਰ ਰਿਹਾ ਹੈ|