ਸੰਗਰੂਰ, 16 ਸਤੰਬਰ, 2020 : ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਹੁਣ ਉਹਨਾਂ ਵੱਲੋਂ ਸੰਸਦ ਦੇ ਚਲ ਰਹੇ ਇਜਲਾਸ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਹਨਾਂ ਦੀ ਦੋ ਵਾਰ ਰਿਪੋਰਟ ਪਹਿਲਾਂ ਪਾਜ਼ੀਟਿਵ ਆ ਚੁੱਕੀ ਸੀ ਤੇ ਹੁਣ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਨਿਸ਼ਚਿਤ ਦਿਨਾਂ ਮਗਰੋਂ ਕਰਵਾਏ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ।