ਸਰੀ, 14 ਸਤੰਬਰ 2020-ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਟਰੱਸਟ ਦੇ ਸਰਗਰਮ ਭਾਰਤੀ ਮੈਂਬਰ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਸਮੇਤ ਕਈ ਹੋਰ ਪ੍ਰਗਤੀਸ਼ੀਲ ਸੰਸਥਾਵਾਂ ਦੇ ਅਣਥੱਕ ਅਤੇ ਕੱਦਾਵਾਰ ਕਾਰਕੁੰਨ ਡਾ. ਪਰਮਿੰਦਰ ਸਿੰਘ ਦੀ ਜੀਵਨ ਸਾਥਣ ਪ੍ਰੋ. ਸਤਿੰਦਰ ਕੌਰ ਔਲਖ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਕੈਨੇਡਾ) ਨੇ ਇਕ ਸ਼ੋਕ ਸੁਨੇਹੇ ਰਾਹੀਂ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਟਰੱਸਟ ਦੇ ਸਮੂਹ ਮੈਂਬਰ ਇਸ ਦੁੱਖ ਦੀ ਘੜੀ ਵਿਚ ਡਾ. ਪਰਮਿੰਦਰ ਸਿੰਘ ਅਤੇ ਪਰਿਵਾਰ ਦੇ ਗ਼ਮ ਵਿੱਚ ਤਹਿ ਦਿਲੋਂ ਸ਼ਰੀਕ ਹਨ।