ਪੇਈਚਿੰਗ/ਜਨੇਵਾ: ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਨੇ ਕੋਵਿਡ-19 ਕਾਰਨ ਪ੍ਰਭਾਵਿਤ ਮੁਲਕਾਂ ਦੀ ਮੱਦਦ ਲਈ ਦੋ ਖ਼ਰਬ ਅਮਰੀਕੀ ਡਾਲਰ ਫੰਡ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, ‘‘ਚੀਨ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਅਗਲੇ ਦੋ ਸਾਲਾਂ ਦੌਰਾਨ ਪ੍ਰਭਾਵਿਤ ਮੁਲਕਾਂ, ਵਿਸ਼ੇਸ਼ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ, ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਦੋ ਖਰਬ ਅਮਰੀਕੀ ਡਾਲਰ ਦੀ ਮੱਦਦ ਦਿੱਤੀ ਜਾਵੇਗੀ।’’ ਸ਼ੀ ਨੇ ਕਿਹਾ, ‘‘ਕੋਵਿਡ-19 ’ਤੇ ਕਾਬੂ ਪਾਏ ਜਾਣ ਮਗਰੋਂ ਚੀਨ ਇਸ ਨਾਲ ਨਜਿੱਠਣ ਸਬੰਧੀ ਤਜਰਬੇ ਅਤੇ ਕਮੀਆਂ ਦਾ ਵਿਆਪਕ ਪੱਧਰ ’ਤੇ ਮੁਲਾਂਕਣ ਕੀਤੇ ਜਾਣ ਦੇ ਵਿਚਾਰ ਦਾ ਸਮਰਥਨ ਕਰਦਾ ਹੈ।’’
















