ਐਸ ਏ ਐਸ ਨਗਰ, 29 ਅਪ੍ਰੈਲ – ਬ੍ਰਹਮਾ ਕੁਮਾਰੀ ਸੰਸਥਾ ਦੇ ਸੰਸਥਾਪਕ ਸ਼੍ਰੀ ਬ੍ਰਹਮਾ ਬਾਬਾ ਅਤੇ ਬ੍ਰਹਮਾਕੁੁਮਾਰੀ ਸੰਸਥਾ ਦੇ ਇਤਿਹਾਸ ਤੇ ਆਧਾਰਿਤ ਅਧਿਆਤਮਿਕ ਐਨੀਮੇਟਿਡ ਫਿਲਮ ‘ਦਿ ਲਾਈਟ’ ਦੀ ਸਕਰੀਨਿੰਗ ਬੈਸਟੇਕ ਮਾਲ, ਸੈਕਟਰ 66ਵਿਖੇ ਹੋਈ। ਫਿਲਮ ਦੀ ਕਹਾਣੀ ਇੱਕ ਅਮੀਰ ਅਤੇ ਖੁੁਸ਼ਹਾਲ ਹੀਰਾ ਵਪਾਰੀ ਬਾਰੇ ਹੈ ਜੋ ਆਪਣੀ ਸਾਰੀ ਦੌਲਤ ਮਾਤਾਵਾਂ ਅਤੇ ਭੈਣਾਂ ਦੇ ਇੱਕ ਟਰੱਸਟ ਨੂੰ ਦੇ ਦਿੰਦਾ ਹੈ ਜਿਸਦਾ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ, ਮਨੁੱਖੀ ਕਦਰਾਂ-ਕੀਮਤਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਅਧਿਆਤਮਿਕਤਾ ਦੁੁਆਰਾ ਸੰਸਾਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਿਆਉਣਾ ਸੀ।
ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਾਨੂੰਨ ਮਰਦ ਅਤੇ ਔਰਤ ਦੋਵਾਂ ਲਈ ਬਰਾਬਰ ਹਨ ਅਤੇ ਹਰੇਕ ਨੂੰ ਪਵਿਤਰਤਾ, ਸੁਧ ਭੋਜਨ, ਸਤਿਸੰਗ ਅਤੇ ਵਿਵਹਾਰ ਦੀ ਸ਼ੁੱਧਤਾ ਨੂੰ ਕਾਇਮ ਰੱਖ ਕੇ ਆਪਣੀ ਜਿੰਦਗੀ ਸੁੁਧਾਰਨ ਦਾ ਅਧਿਕਾਰ ਹੈ।
ਜਿਕਰਯੋਗ ਹੈ ਕਿ 1936 ਵਿੱਚ ਸਿੰਧ ਹੈਦਰਾਬਾਦ ਵਿੱਚ ਓਮ ਮੰਡਲੀ ਵਜੋਂ ਸ਼ੁੁਰੂ ਹੋਈ ਬ੍ਰਹਮਾਕੁਮਾਰੀ ਸੰਸਥਾ 140 ਦੇਸ਼ਾਂ ਵਿੱਚ 5400 ਰਾਜਯੋਗਾ ਕੇਂਦਰਾਂ ਅਤੇ 50000 ਬ੍ਰਹਮਾ ਕੁੁਮਾਰੀਜ ਪਾਠਸ਼ਾਲਾਵਾਂ ਰਾਹੀਂ ਸਮਾਜ ਸੇਵਾ ਦੇ ਕੰਮ ਵਿੱਚ ਜੁਟੀ ਹੋਈ ਹੈ ਅਤੇ ਸੰਯੁੁਕਤ ਰਾਸ਼ਟਰ ਨਾਲ ਜੁੁੜੀ ਹੋਈ ਹੈ।