ਨਵੀਂ ਦਿੱਲੀ, 13 ਸਤੰਬਰ, 2020 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੱਲ ਦੇਰ ਰਾਤ ਮੁੜ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੋ ਹਫਤੇ ਪਹਿਲਾਂ ਹੀ ਉਹਨਾਂ ਨੂੰ ਇਥੋਂ ਛੁੱਟੀ ਮਿਲੀ ਸੀ। 55 ਸਾਲਾ ਭਾਜਪਾ ਆਗੂ ਦਾ 2 ਅਗਸਤ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਤੇ ਠੀਕ ਹੋ ਬਾਅਦ ਉਹਨਾਂ ਨੂੰ 18 ਅਗਸਤ ਨੂੰ ਸਿਹਤ ਠੀਕ ਨਾ ਹੋਣ ਕਾਰਨ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ।