ਚੰਡੀਗੜ੍ਹ, 12 ਸਤੰਬਰ, 2020 : ਸਾਬਕਾ ਐਮ ਪੀ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਏ ਆਈ ਸੀ ਸੀ ਦੇ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੀਤੇ ਪੁਨਰਗਠਨ ਵਿਚ ਅਹਿਮ ਥਾਂ ਮਿਲੀ ਹੈ। ਉਹਨਾਂ ਨੂੰ ਜਿਥੇ ਏ ਆਈ ਸੀ ਸੀ ਇੰਚਾਰਜ (ਪ੍ਰਸ਼ਾਸਨ) ਨਿਯੁਕਤ ਕੀਤਾ ਗਿਆ ਹੈ, ਉਥੇ ਹੀ ਉਹਨਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਬਣਾਇਆ ਗਿਆ ਹੈ।
ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਉਹਨਾਂ ਦੀ ਨਿਯੁਕਤੀ ਲਈ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਹੈ।
















