ਮੁਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ~ ਨੂੰ “ਸਿਖਿਆ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡਾ: ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਨੂੰ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਫਲੋ, ਲੁਧਿਆਣਾ ਵਲੋ ਦਿੱਤਾ ਗਿਆ। ਇਸ ਮੌਕੇ ਮਿਸ ਮੰਨਤ ਕੋਠਾਰੀ, ਚੇਅਰਪਰਸਨ, ਫਿੱਕੀ ਫਲੋ, ਲੁਧਿਆਣਾ; ਮਿਸ ਅਮਨ ਸੰਧੂ, ਸੋਸ਼ਲ ਵੈਲਫੇਅਰ ਵਿੰਗ, ਫਿੱਕੀ ਫਲੋ, ਲੁਧਿਆਣਾ ਵਰਚੁਅਲੀ ਮੋਜੂਦ ਸਨ।ਮਿਸ ਅਮਨ ਸੰਧੂ ਨੇ ਕਿਹਾ ਕਿ ਫਿੱਕੀ ਫਲੋ, ਲੁਧਿਆਣਾ ਨੇ ਇਹ ਸਨਮਾਨ ਡਾ. ਅੰਸ਼ੂ ਕਟਾਰੀਆ ਨੂੰ ਪਿਛਲੇ 13 ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਹੈ। ਸਨਮਾਨ ਦੇ ਰੂਪ ਵਿੱਚ ਡਾ ਅੰਸ਼ੂ ਕਟਾਰੀਆ ਨੂੰ ਮੋਮੈਂਟੋ ਦੀ ਬਜਾਏ ਵੈਸਟ ਸੀਓਂਗ, ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਦਰੱਖਤ ਲਗਾ ਕੇ ਸਨਮਾਨਿਤ ਕੀਤਾ ਗਿਆ ਜਿਸ ਨੂੰ ਕਿ ਗ੍ਰੋ-ਟ੍ਰੀਜ਼ ਡਾਟ ਕਾਮ ਰਾਹੀ ਲੋਕੇਟ ਕੀਤਾ ਜਾ ਸਕਦਾ ਹੈ।ਇਸ ਸਨਮਾਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਸਨਮਾਨ ਪ੍ਰਾਪਤ ਕਰਨਾ ਉਨਾਂ ਲਈ ਮਾਣ ਵਾਲੀ ਗੱਲ ਹੈ। ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਗਰੁੱਪ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਪਿਛਲੇ 13 ਸਾਲਾਂ ਵਿੱਚ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ ਅਤੇ ਇਹ ਸਨਮਾਨ ਆਰੀਅਨਜ਼ ਦੀ ਟੀਮ ਵਲੋ ਕੀਤੀ ਮਿਹਨਤ ਦਾ ਨਤੀਜਾ ਹੈ।ਇਹ ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਰੀਅਨਜ਼ ਗਰੁੱਪ ਨੂੰ ”ਐਂਕਸੀਲੈਂਸ ਇਨ ਅੇਜੁਕੇਸ਼ਨ” ਲਈ ਵੱਲੋ ਸਵ: ਡਾ: ਏਪੀਜੇ ਅਬਦੁਲ ਕਲਾਮ, ਸਾਬਕਾ ਰਾਸ਼ਟਰਪਤੀ; ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ; ਸ਼੍ਰੀ. ਸ਼ਿਵਰਾਜ ਪਾਟਿਲ, ਪੰਜਾਬ ਦੇ ਗਵਰਨਰ ਅਤੇ ਪ੍ਰਸ਼ਾਸਕ ਚੰਡੀਗੜ; ਡਾ. ਕਿਰਨ ਬੇਦੀ, ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ; ਸਵ: ਸ. ਜੋਗਿੰਦਰ ਸਿੰਘ, ਸਾਬਕਾ-ਡਾਇਰੇਕਟਰ, ਸੀਬੀਆਈ ਆਦਿ ਵਲੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਗਰੁੱਪ ਨੂੰ ”ਐਕਸੀਲੈਂਸ ਇਨ ਕੈਰੀਅਰ ਬਿਲਡਿੰਗ” ਲਈ ਵੀ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿੱਚ ਆਰੀਅਨਜ਼ ਨੂੰ ਚੰਡੀਗੜ ਖੇਤਰ ਦੇ ਏਆਈਸੀਟੀਈ ਵੱਲੋਂ ਮਾਨਤਾ ਪ੍ਰਾਪਤ ਕਾਲੇਜਾਂ ਵਿੱਚ ਵਧੀਆਂ ਪਲੇਸਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਅੇਜੁਪ੍ਰਨਿਊਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਫਲੋ ਦੀ ਸਥਾਪਨਾ 1983 ਵਿਚ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਇਕ ਵੰਡ ਦੇ ਰੂਪ ਵਿਚ ਕੀਤੀ ਗਈ ਸੀ, ਜੋ ਭਾਰਤ ਵਿਚ ਉਦਯੋਗ ਅਤੇ ਵਣਜ ਦੀ ਸਰਬੋਤਮ ਸੰਸਥਾ ਹੈ। ਮਹਿਲਾਵਾਂ ਲਈ ਪੈਨ-ਇੰਡੀਆ ਸੰਗਠਨ ਦੇ ਰੂਪ ਵਿੱਚ, ਇੱਥੇ ਪੂਰੇ ਭਾਰਤ ਵਿੱਚ 17 ਅਧਿਆਇ ਹਨ ਜਿਨਾਂ ਵਿੱਚ ਅਹਿਮਦਾਬਾਦ, ਅੰਮ੍ਰਿਤਸਰ, ਬੰਗਲੌਰ, ਭੁਵਨੇਸ਼ਵਰ, ਚੇਨਈ, ਕੋਇੰਬਟੂਰ, ਹੈਦਰਾਬਾਦ, ਇੰਦੌਰ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਉ, ਲੁਧਿਆਣਾ, ਮੁੰਬਈ, ਉੱਤਰ ਪੂਰਬ, ਪੁਣੇ ਅਤੇ ਉਤਰਾਖੰਡ ਸ਼ਾਮਲ ਹਨ ਅਤੇ ਇਸਦਾ ਮੁੱਖ ਦਫਤਰ ਨਵੀਂ ਦਿੱਲੀ ਵਿਚ ਹੈ।