ਨਵੀਂ ਦਿੱਲੀ,11 ਸਤੰਬਰ- ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਤੇ ਚੱਲ ਰਹੇ ਤਣਾਅ ਦਰਮਿਆਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ| ਉਹਨਾਂ ਕਿਹਾ ਕਿ ਚੀਨ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਅਤੇ ਸਰਕਾਰ ਇਸ ਨੂੰ ਵਾਪਸ ਹਾਸਲ ਕਰਨ ਲਈ ਕੀ ਕਰ ਰਹੀ ਹੈ|
ਉਹਨਾਂ ਨੇ ਟਵੀਟ ਵਿੱਚ ਲਿਖਿਆ,”ਚੀਨੀਆਂ ਨੇ ਸਾਡੀ ਜ਼ਮੀਨ ਲੈ ਲਈ ਹੈ| ਭਾਰਤ ਸਰਕਾਰ ਇਸ ਨੂੰ ਵਾਪਸ ਲੈਣ ਲਈ ਕਦੋਂ ਯੋਜਨਾ ਬਣਾਏਗੀ? ਜਾਂ ਇਸ ਨੂੰ ਐਕਟ ਆਫ ਗਾਡ ਦੱਸ ਕੇ ਛੱਡਿਆ ਜਾ ਰਿਹਾ ਹੈ|” ਜਿਕਰਯੋਗ ਹੈ ਕਿ ਰਾਹੁਲ ਚੀਨੀ ਘੁਸਪੈਠ ਦੇ ਮੁੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ|
ਜਿਕਰਯੋਗ ਹੈ ਕਿ ਚੀਨ ਅਤੇ ਭਾਰਤ ਦਰਮਿਆਨ ਐਲ.ਏ.ਸੀ. ਤੇ ਪੂਰਬੀ ਲੱਦਾਖ ਵਿੱਚ ਪਿਛਲੇ ਕਰੀਬ 5 ਮਹੀਨਿਆਂ ਤੋਂ ਜ਼ਬਰਦਸਤ ਤਣਾਅ ਬਣਿਆ ਹੋਇਆ ਹੈ| ਭਾਰਤੀ ਫੌਜ ਨੇ ਪੈਂਗੋਂਗ ਸ਼ੋ ਝੀਲ ਦੇ ਦੱਖਣੀ ਕਿਨਾਰੇ ਦੀਆਂ ਕਈ ਚੋਟੀਆਂ ਤੇ ਕਬਜ਼ਾ ਕਰ ਕੇ ਪੀ.ਐਲ.ਏ. ਤੇ ਬੜ੍ਹਤ ਬਣਾ ਲਈ ਹੈ| ਉੱਥੇ ਹੀ ਫੌਜ ਨੇ ਉੱਤਰੀ ਪੈਂਗੋਂਗ ਝੀਲ ਦੇ ਫਿੰਗਰ 4 ਤੇ ਵੀ ਫੌਜ ਨੇ ਆਪਣੀ ਪੈਠ ਬਣਾ ਲਈ ਹੈ|