ਲੁਧਿਆਣਾ, 25 ਅਗਸਤ- ਚੈਕਿੰਗ ਦੌਰਾਨ ਜੇਲ੍ਹ ਵਿੱਚੋਂ ਫਿਰ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਸਹਾਇਕ ਸੁਪਰੀਡੈਂਟ ਹਰਬੰਸ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਏ. ਐੱਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਜੇਲ੍ਹ ਦੇ ਅੰਦਰ ਤੇ ਵਿਹੜੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਐੱਨ. ਬੀ. ਅਹਾਤੇ ਦੇ ਪਿੱਛੇ ਟਾਵਰ ਨੰਬਰ ਤਿੰਨ ਤੇ ਚਾਰ ਦੇ ਵਿਚਕਾਰ ਲਾਵਾਰਸ ਹਾਲਤ ਵਿੱਚ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ।
ਜਿਕਰਯੋਗ ਹੈ ਕਿ ਜੇਲ੍ਹ ਦੇ ਵਿਹੜੇ ਵਿੱਚੋਂ ਅਕਸਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਾਂਦੀਆਂ ਹਨ। ਸ਼ਰਾਰਤੀ ਅਨਸਰ ਜੇਲ੍ਹ ਦੇ ਬਾਹਰਲੇ ਪਾਸਿਓ ਕੰਧਾਂ ਤੋਂ ਨਸ਼ੀਲੀਆਂ ਦਵਾਈਆਂ ਤੇ ਹੋਰ ਵਸਤੂਆਂ ਅੰਦਰ ਸੁੱਟ ਦਿੰਦੇ ਹਨ। ਇਸ ਕੇਸ ਵਿੱਚ ਵੀ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।