ਨਵੀਂ ਦਿੱਲੀ,10 ਸਤੰਬਰ 2020 – ਨਵੀਂ ਦਿੱਲੀ, 10 ਸਤੰਬਰ, 2020: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਫ.ਸੀ.ਆਰ.ਏ. ਦੀ ਆਗਿਆ ਦੇਣ ਦੇ ਮੋਦੀ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਅਮਿਤ ਸ਼ਾਹ ਨੇ ਟਵੀਟ ਕਰ ਲਿਖਿਆ ਕਿ ਵਾਹਿਗੁਰੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸੇਵਾ ਲਈ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਲਿਖਿਆ ਕਿ ਇਸ ਨਾਲ ਵਿਦੇਸ਼ਾਂ ‘ਚ ਬੈਠੀ ਸਿੱਖ ਸੰਗਤ, ਜੋ ਉਥੇ ਬੈਠੀ ਹਰਿਮੰਦਰ ਸਾਹਿਬ ਲਈ ਸੇਵਾ ਕਰਨੋਂ ਵਾਂਝੀ ਸੀ, ਉਨ੍ਹਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ।