ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅੰਬਾਲਾ ਤੋਂ ਸਾਂਸਦ ਅਤੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰਿਆ ਦੀ ਮਾਤਾ ਸ੍ਰੀਮਤੀ ਪਰਿਵਾਰੀ ਦੇਵੀ ਦੇ ਅਚਾਨਕ ਮੌਤ ‘ਤੇ ਡੂੰਘਾ ਸੋਗ ਪ੍ਰਗਟਾਇਆ ਹੈ| ਉਹ ਲੰਬੇ ਸਮੇਂ ਤੋਂ ਬੀਮਾਰ ਸੀ ਜਿਨਾਂ ਦਾ ਕੱਲ ਨਿਧਨ ਹੋ ਗਿਆ ਸੀ | ਉਹ 90 ਸਾਲ ਦੀ ਸੀ| ਮੁੱਖ ਮੰਤਰੀ ਨੇ ਕਿਹਾ ਕਿ ਜਨਮ ਅਤੇ ਮੌਤ ਮਨੁੱਖ ਜੀਵਨ ਦੇ ਦੋ ਅਜਿਹੇ ਪਹਿਲੂ ਹਨ ਜਿਨਾਂ ‘ਤੇ ਸਾਡਾ ਕੋਈ ਵੱਸ ਨਹੀਂ ਹੁੰਦਾ| ਜੀਵਨ ਦੇ ਬਾਅਦ ਮੌਤ ਯਕੀਨੀ ਹੈ| ਇਸ ਸਚਾਈ ਨੂੰ ਅਸੀਂ ਚੰਗੀ ਤਰਾ ਜਾਣਦੇ ਹਨ| ਉਨਾਂ ਨੇ ਕਿਹਾ ਕਿ ਸ੍ਰੀਮਤੀ ਪਰਿਵਾਰੀ ਦੇਵੀ ਮਿਹਨਤੀ ਹੋਣ ਦੇ ਨਾਲ-ਨਾਲ ਧਾਰਮਿਕ ਵਿਚਾਰਾਂ ਦੀ ਮਹਿਲਾ ਸੀ|ਮੁੱਖ ਮੰਤਰੀ ਨੇ ਸ੍ਰੀ ਰਤਨ ਲਾਲ ਕਟਾਰਿਆ ਤੇ ਸੋਗ ਪਰਿਵਾਰ ਦੇ ਪ੍ਰਤੀ ਦਿਲੋ ਸੰਵੇਦਨਾ ਪ੍ਰਗਟਾਈ ਅਤੇ ਵਿਛੜੀ ਰੂਹ ਦੀ ਆਤਮਾ ਲਈ ਪ੍ਰਾਥਨਾ ਕੀਤੀ|