ਚੰਡੀਗੜ੍ਹ , 04 ਸਤੰਬਰ , 2020 : ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਕੇਸ ਸਬੰਧੀ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਤੇ ਹਾਈ ਕੋਰਟ ਦੀ ਸੁਣਵਾਈ ਇੱਕ ਵਾਰ ਫੇਰ ਅੱਗੇ ਪਈ ਗਈ ਹੈ . ਹੁਣ ਇਹ ਸੁਣਵਾਈ ਸੋਮਵਾਰ ਹੋਵੇਗੀ .ਅੱਜ ਇਸ ਕਰਕੇ ਸੁਣਵਾਈ ਨਹੀਂ ਸੀ ਹੋ ਸਕੀ ਕਿਓਂਕਿ ਇਸ ਅਰਜ਼ੀ ਦੀ ਸੁਣਵਾਈ ਕਰ ਰਹੇ ਜੱਜ ਜਸਟਿਸ ਸੁਵੀਰ ਸਹਿਗਲ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰ ਲਿਆ . ਹਨ ਇਹ ਸੁਣਵਾਈ ਜਸਟਿਸ ਫਤਹਿਦੀਪ ਸਿੰਘ ਦੀ ਅਦਾਲਤ ਵਿਚ ਸੋਮਵਾਰ ਨੂੰ ਹੋਵੇਗੀ .
ਚੇਤੇ ਰਹੇ ਕਿ ਇਸ ਤੋਂ ਪਹਿਲਾਂ 2 ਸਤੰਬਰ ਨੂੰ ਜਸਟਿਸ ਅਮੋਲ ਰਤਨ ਸਿੱਧੂ ਨੇ ਸੈਣੀ ਦੀ ਅਰਜ਼ੀ ਤੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ .
ਚੇਤੇ ਰਹੇ ਕਿ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਮੁਲਤਾਨੀ ਅਗਵਾ ਕੇਸ ਵਿਚ ਧਾਰਾ 302 ਸਬੰਧੀ ਸੈਣੀ ਦੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ .ਇਸ ਤੋਂ ਬਾਅਦ ਸੈਣੀ ਨੇ ਹਾਈ ਕੋਰਟ ਪਹੁੰਚ ਕੀਤੀ ਸੀ .