ਸਰੀ, 3 ਸਤੰਬਰ 2020 – ਬੀਤੀ ਰਾਤ ਹਾਈਵੇਅ 99 ਮੈਸੀ ਟਨਲ ਦੇ ਅੰਦਰ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਆਰ.ਸੀ.ਐਮ.ਪੀ. ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਦਸੇ ਵਿਚ ਮਰਨ ਵਾਲੀ ਔਰਤ ਕਾਰ ਚਲਾ ਰਹੀ ਸੀ ਅਤੇ ਉਸ ਦੇ ਨਾਲ ਇਕ ਹੋਰ ਸਵਾਰ ਸੀ। ਮੈਸੀ ਟਨਲ ਦੇ ਅੰਦਰ ਸਾਹਮਣਿਓਂ ਆਉਂਦੀ ਇਕ ਕਾਰ ਸੈਂਟਰ ਲਾਈਨ ਪਾਰ ਕਰਕੇ ਸਿੱਧੀ ਉਨ੍ਹਾਂ ਦੀ ਕਾਰ ਵਿਚ ਆ ਵੱਜੀ ਅਤੇ ਇਸ ਆਹਮੋ ਸਾਹਮਣੀ ਟੱਕਰ ਵਿਚ ਉਹ 61 ਸਾਲਾ ਔਰਤ ਮੌਕੇ ਤੇ ਹੀ ਦਮ ਤੋੜ ਗਈ। ਉਹ ਰਿਚਮੰਡ ਦੀ ਰਹਿਣ ਵਾਲੀ ਸੀ। ਦੋਹਾਂ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਕਾਰਨ ਮੈਸੀ ਟਨਲ ਨੂੰ ਕਰੀਬ 7 ਘੰਟੇ ਤੱਕ ਬੰਦ ਰੱਖਿਆ ਗਿਆ।
ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਡਰਾਈਵਰ ਦੇ ਸ਼ਰਾਬੀ ਹੋਣ ਕਾਰਨ ਇਹ ਦੁਰਘਟਨਾ ਵਾਪਰੀ ਹੈ।