ਸਿਰਸਾ, 2 ਸਤਬੰਰ, 2020 : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਆਪਣੇ ਡੇਰੇ ‘ਤੇ ਸਿਹਤ ਵਿਭਾਗ ਦੀ ਟੀਮ ਬੁਲਾ ਕੇ 32 ਸੇਵਾਦਾਰਾਂ ਦੇ ਟੈਸਟ ਕਰਵਾਏ ਗਏ ਜਿਸ ਵਿਚ ਉਹਨਾਂ (ਦਾਦੂਵਾਲ) ਸਮੇਤ 21 ਸੇਵਾਦਾਰਾਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆ ਗਏ।
ਦਾਦੂਵਾਲ ਨੇ ਦੱਸਿਆ ਕਿ ਸਾਰਾ ਗੁਰਦੁਆਰਾ ਸਾਹਿਬ ਇਕਾਂਤਵਾਸ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਸੰਗਤਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਸੇਵਾਦਾਰਾਂ ਨੂੰ ਗੁਰਦੁਆਰਾ ਸਾਹਿਬ ਵਿਚ ਹੀ ਇਕਾਂਤਵਾਸ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸਾਰੇ ਸੇਵਾਦਾਰ ਚੜਦੀਕਲਾ ਵਿਚ ਹਨ। ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਕੁਝ ਦਿਨ ਮਗਰੋਂ ਦੁਬਾਰਾ ਗੁਰੂ ਘਰ ਦੇ ਖੁੱਲੇ ਦਰਸ਼ਨ ਦੀਦਾਰ ਹੋਣਗੇ।