ਨਵੀਂ ਦਿੱਲੀ, 29 ਅਗਸਤ 2020 – ਬੈਂਕਾਂ ਦੇ ਬੋਰਡ ਬਿਊਰੋ (ਬੀਬੀਬੀ) ਵੱਲੋਂ ਭਾਰਤੀ ਸਟੇਟ ਬੈਂਕ ਦੇ ਅਗਲੇ ਚੇਅਰਮੈਨ ਲਈ ਬੈਂਕ ਦੇ ਸਭ ਤੋਂ ਸੀਨੀਅਰ ਪ੍ਰਬੰਧਕੀ ਨਿਰਦੇਸ਼ਕ ਦਿਨੇਸ਼ ਕੁਮਾਰਾ ਖਾਰਾ ਦੇ ਨਾਮ ਦੀ ਸਿਫਾਰਿਸ਼ ਕੀਤੀ ਗਈ ਹੈ।
ਰਜਨੀਸ਼ ਕੁਮਾਰ ਐਸ ਬੀ ਆਈ ਦੇ ਮੌਜੂਦਾ ਚੇਅਰਮੈਨ ਹਨ। ਉਨ੍ਹਾਂ ਦਾ ਕਾਰਜਕਾਲ 7 ਅਕਤੂਬਰ ਨੂੰ ਪੂਰਾ ਹੋ ਰਿਹਾ ਹੈ। ਉਹ ਇਸ ਅਹੁਦੇ ‘ਤੇ ਤਿੰਨ ਸਾਲ ਤੱਕ ਰਹੇ। ਚੇਅਰਮੈਨ ਦੇ ਅਹੁਦੇ ਦੀ ਦੌੜ ਲਈ ਰਾਖਵੇਂ ਰੱਖੇ ਊਮੀਦਵਾਰਾਂ ਦੀ ਸੂਚੀ ‘ਚ ਚਾਲਾ ਸ੍ਰੀਨਿਵਾਸੁਲੂ ਸ਼ੈੱਟੀ ਦਾ ਨਾਂਅ ਵੀ ਸ਼ਾਮਲ ਹੈ।