ਗੁਰਦਾਸਪੁਰ, 21 ਅਗਸਤ 2020 – ਬਾਰਡਰ ਸਕਿਉਰਿਟੀ ਫੋਰਸ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਡੇਰਾ ਕਲਾਨੌਰ ਦੇ ਕੰਡਿਆਲੀ ਤਾਰ (ਬਾਰਡਰ) ਦੇ ਨਾਲ ਲੱਗਦੇ ਪਿੰਡ ਚੰਦੂ ਵਡਾਲਾ ਤੋਂ ਪੰਜ ਪੈਕਿਟ ਹੈਰੋਇਨ ਬਰਾਮਦ ਕੀਤੀ ਹੈ। ਜੋ ਜ਼ਮੀਨ ਵਿੱਚ ਦੱਬ ਕੇ ਰੱਖੀ ਗਈ ਸੀ। ਇਸ ਦੇ ਨਾਲ ਹੀ ਇੱਕ ਪਲਾਸਟਿਕ ਦਾ ਪਾਈਪ ਵੀ ਬਰਾਮਦ ਕੀਤਾ ਗਿਆ ਹੈ। ਜਿਸ ਰਾਹੀਂ ਹੈਰੋਇਨ ਦੇ ਇਹ ਪੈਕਟ ਤਾਰੋਂ ਪਾਰ ਭੇਜੇ ਜਾਂਦੇ ਸਨ। ਇਸ ਪੈਕੇਜ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਅਤੇ ਇਹ ਸਾਂਝਾ ਸਰਚ ਅਪ੍ਰੇਸ਼ਨ ਹੱਲੇ ਵੀ ਜਾਰੀ ਹੈ।
ਵਧੇਰੇ ਜਾਣਕਾਰੀ ਦੀ ਉਡੀਕ ਹੈ। ਸੂਤਰਾਂ ਮੁਤਾਬਿਕ ਐੱਸ.ਟੀ.ਐਫ ਕਾਬੂ ਕੀਤੇ ਗਏ ਵਿਅਕਤੀ ਨੂੰ ਅੰਮ੍ਰਿਤਸਰ ਹੈੱਡਕੁਆਟਰ ਲੈ ਗਈ ਹੈ।