ਔਕਲੈਂਡ, 17 ਅਗਸਤ, 2020 : ਅੱਜ ਕਰੋਨਾ ਦੇ 9 ਨਵੇਂ ਕੇਸਾਂ ਦਾ ਖੁਲਾਸਾ ਕੀਤਾ ਗਿਆ। ਇਹ ਸਾਰੇ ਹੀ ਕਮਿਊਨਿਟੀ ਦੇ ਵਿਚੋਂ ਫੈਲੇ ਹੋਏ ਹਨ। ਇਹ ਸਾਰੇ ਔਕਲੈਂਡ ਖੇਤਰ ਦੇ ਵਿਚ ਹਨ। 5 ਮਰੀਜ ਇਸ ਵੇਲੇ ਹਸਪਤਾਲ ਹਨ ਅਤੇ 36 ਨੂੰ ਕੁਆਰਨਟੀਨ ਕੀਤਾ ਗਿਆ ਹੈ। ਚਾਰ ਹੋਰਾਂ ਦੀ ਜਾਂਚ ਚੱਲ ਰਹੀ ਹੈ। ਕੁੱਲ ਕੇਸ ਹੁਣ 78 ਹੋ ਗਏ ਹਨ। ਜਿਨ੍ਹਾਂ ਵਿਚੋਂ 20 ਬਾਹਰੋ ਆਏ ਲੋਕਾਂ ਦੇ ਹਨ। ਕੱਲ੍ਹ 26 104 ਟੈਸਟ ਕੀਤੇ ਗਏ ਹਨ। ਸੋ ਪਿਛਲੇ ਹਫਤੇ ਦੇ ਵਿਚ ਹੁਣ ਤੱਕ 1 ਲੱਖ ਟੈਸਟ ਹੋ ਗਏ ਹਨ।