ਬਟਾਲਾ (ਗੁਰਦਾਸਪੁਰ), 30 ਸਤੰਬਰ 2024 : ਪੰਚਾਇਤੀ ਚੋਣਾਂ ਨੂੰ ਲੈ ਕੇ ਰੋਸ਼ ਵਜੋਂ ਸਾਬਕਾ ਕਾਂਗਰਸੀ ਮੰਤਰੀ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਥੀਆਂ ਸਮੇਤ ਬਟਾਲਾ ਦੇ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਵੀ ਕੀਤੀ।
ਇਸ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਿੰਨਾ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਧੱਕਾ ਇਹ ਸਰਕਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਕਦੀ ਵੀ ਇਨਾ ਧੱਕਾ ਨਹੀਂ ਹੋਇਆ। ਨਾਲ ਹੀ ਬਾਜਵਾ ਨੇ ਕਿਹਾ ਕਿ ਕੋਈ ਵੀ ਸਰਕਾਰੀ ਅਧਿਕਾਰੀ ਆਪਣੇ ਦਫਤਰਾਂ ਦੇ ਵਿੱਚ ਮੌਜੂਦ ਨਹੀਂ ਹੈ ਇਥੋਂ ਤੱਕ ਕਿ ਹਰ ਪਿੰਡ ਦੇ ਵਿੱਚੋਂ ਜਿੰਨੇ ਵੀ ਕਾਂਗਰਸੀ ਵਰਕਰ ਜਾਂ ਲੀਡਰ ਸੀ ਉਹਨਾਂ ਦੀਆਂ ਵੋਟਾਂ ਤੱਕ ਕੱਟ ਦਿੱਤੀਆਂ ਗਈਆਂ ਨੇ ਜਿਹੜੇ ਲੋਕਾਂ ਨੇ ਪੰਚਾਇਤੀ ਚੋਣਾਂ ਲੜਨੀਆਂ ਨੇ ਉਹਨਾਂ ਦੀਆਂ ਵੋਟਾਂ ਹੀ ਨਹੀਂ ਲੱਭ ਰਹੀਆਂ। ਇਹ ਵੱਡੀ ਧਾਂਦਲੀ ਮੌਜੂਦਾ ਸਰਕਾਰ ਦੇ ਕਹਿਣ ਤੇ ਅਧਿਕਾਰੀ ਕਰ ਰਹੇ ਹਨ।