ਚੰਡੀਗੜ੍ਹ , 14 ਅਗਸਤ, 2020 : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਵਰਚੁਅਲ ਅਸਿਸਟੈਂਟ ਅਲੈਕਸਾ ਨਾਲ ਜੂਝਦੇ ਦੀ ਵੀਡੀਓ ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਹੈ। ਇਸ ਵਿਚ ਦਿਲਜੀਤ ਦੁਸਾਂਝ ਅਲੈਕਸਾ ਨੂੰ ਵਾਰ ਵਾਰ ਉਸਦਾ ਗਾਣਾ ‘ਕਲੈਸ਼’ ਲਾਉਣ ਲਈ ਆਖ ਰਿਹਾ ਹੈ ਪਰ ਇਸ ਅਸਿਸਟੈਂਟ ਨੂੰ ਗੱਲ ਸਮਝ ਨਹੀਂ ਪੈਂਦੀ। ਦਿਲਜੀਤ ਨੇ ਆਪਣੀ ਇਸ ਵੀਡੀਓ ਨੂੰ ‘ਕਲਾਸ਼ ਬਿਟਵੀਨ ਮੀਂ ਐਂਡ ਅਲੈਕਸਾ’ ਦਾ ਨਾਂ ਦਿੱਤਾ ਹੈ। ਉਹ ਵਾਰ ਵਾਰ ਅਲੈਕਸਾ ਨੂੰ ਆਪਣਾ ਗਾਣਾ ਲਾਉਣ ਲਈ ਕਹਿੰਦਾ ਹੈ ਪਰ ਅਲੈਕਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਫਰਮਾਇਸ਼ ਕਰ ਰਿਹਾ ਹੈ। ਇਕ ਵਾਰ ਤਾਂ ਕੋਈ ਹੋਰ ਗਾਣਾ ਸ਼ੁਰੂ ਹੋ ਜਾਂਦਾ ਹੈ। ਹਰ ਵਾਰੀ ਜਦੋਂ ਅਲੈਕਸ ਦਿਲਜੀਤ ਦੀ ਗੱਲ ਨਹੀਂ ਸਮਝਦੀ ਤਾਂ ਦਿਲਜੀਤ ਆਖਦਾ ਹੈ ‘ਕਿੰਨੀ ਭੈੜੀ ਐ, ਹੁਣੇ ਲਾਇਆ ਸੀ’ । ਜਦੋਂ ਅਖੀਰ ਦਿਲਜੀਤ ਦਾ ਗਾਣਾ ਚਲ ਪੈਂਦਾ ਹੈ ਤਾਂ ਉਹ ਖੁਸ਼ੀ ਨਾਲ ਝੂਮਦਿਆਂ ਆਖਦਾ ਹੈ ਓ ਮੰਨ ਗੀ ਓਏ, ਆ ਮੇਰਾ ਦਿਮਾਗ ਖਾਗੀ ਦੇਖ !!