ਨਵੀਂ ਦਿੱਲੀ, 12 ਅਗਸਤ 2020 – ਐਪਲ ਦੇ ਸੀ. ਈ. ਓ. ਟਿਮ ਕੁਕ ਦਾ ਨਾਂਅ ਦੁਨੀਆਂ ਦੇ ਅਰਬਪਤੀਆਂ ਦੀ ਸੂਚੀ ਦਰਜ ਹੋ ਗਿਆ ਹੈ। ਟਿਮ ਕੁਕ ਦਾ ਨਾਂਅ ਇਸ ਸੂਚੀ ‘ਚ ਪਹਿਲੀ ਵਾਰ ਦਰਜ ਹੋਇਆ ਹੈ। ਕੁਕ ਦੀ ਕੁੱਲ ਜਾਇਦਾਦ 100 ਕਰੋੜ ਡਾਲਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਿਸ ਕਾਰਨ ਉਹ ਅਧਿਕਾਰਿਕ ਰੂਪ ਨਾਲ ਅਰਬਪਤੀਆਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ। ਬੀ. ਬੀ. ਸੀ. ਦੀ ਰਿਪੋਰਟ ਅਨੁਸਾਰ ਕੁਕ 8,47,969 ਸ਼ੇਅਰਾਂ ਦੇ ਮਾਲਕ ਹਨ।
















