ਐਸ ਏ ਐਸ ਨਗਰ, 30 ਅਗਸਤ – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਰਨਾਲ ਵਿੱਚ ਪੁਲੀਸ ਵਲੋਂ ਕਿਸਾਨਾ ਤੇ ਕੀਤਾ ਗਿਆ ਲਾਠੀਚਾਰਜ ਨਿੰਦਾਜਨਕ ਹੈ, ਇਸ ਨਾਲ ਕਿਸਾਨ ਹੋਰ ਭੜਕਣਗੇ। ਪ੍ਰੋ. ਚੰਦੂਮਾਜਰਾ ਸਥਾਨਕ ਫੇਜ 3ਬੀ1 ਵਿਖੇ ਿਜਲਾ ਯੁਥ ਅਕਾਲੀ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ ਦੇ ਘਰ ਯੂਥ ਅਕਾਲੀ ਆਗੂਆਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰ ਰ ਹੇ ਸਨ। ਉਹਨਾਂ ਕਿਹਾ ਕਿ ਹਰਿਆਣਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਪ੍ਰਸਾਸਨਿਕ ਅਧਿਕਾਰੀ ਤੇ ਸਖਤ ਕਾਰਵਾਈ ਕੀਤੀ ਜਾਵੇ, ਜਿਸਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਿਸਾਨਾ ਦੇ ਸਿਰ ਪਾੜਨ ਦੀ ਗਲ ਕਹਿ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੁਹਾਲੀ ਵਿਧਾਨ ਸਭਾ ਹਲਕਾ ਤੋਂ ਅਕਾਲੀ ਬਸਪਾ ਗਠਜੋੜ ਵਲੋਂ ਬਸਪਾ ਦੇ ਖਾਤੇ ਵਿਚ ਇਹ ਸੀਟ ਦਿਤੀ ਗਈ ਹੈ, ਕਿਉਂਕਿ ਗਠਬੰਧਨ ਵਿਚ ਇਕ ਦੂਜੇ ਨੂੰ ਸੀਟਾਂ ਦੇਣਾ ਜਰੁਰੀ ਹੁੰਦਾ ਹੈ। ਉਹਨਾਂ ਕਿਹਾ ਕਿ ਉਹ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਨੂੰ ਜਿਤਾ ਕੇ ਪਾਰਟੀ ਪ੍ਰਧਾਨ ਦੀ ਝੋਲੀ ਵਿੱਚ ਪਾਉਣਗੇ। ਉਹਨਾਂ ਕਿਹਾ ਕਿ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਜਿਸ ਤਰਾਂ ਕਹਿਣਗੇ, ਪਾਰਟੀ ਉਹਨਾਂ ਨੂੰ ਉਸੇ ਤਰਾਂ ਸਹਿਯੋਗ ਦੇਵੇਗੀ।