ਮੇਗਾ ਡਰਾਇਵ ਵਿਚ 2.5 ਲੱਖ ਲੋਕਾਂ ਨੂੰ ਵੈਕਸਿਨ ਦੇਣ ਦਾ ਟੀਚਾ ਰੱਖਿਆ ਗਿਆ ਹੈ – ਸਿਹਤ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਐਲਾਨ ਕੀਤਾ ਕਿ ਕੱਲ ਯਾਨੀ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਮੇਗਾ ਵੈਕਸੀਨੇਸ਼ਨ ਦਿਵਸ ਵੀ ਰਾਜ ਵਿਚ ਮਨਾਇਆ ਜਾਵੇਗਾ। ਹਰਿਆਣਾ ਵਿਚ ਕੱਲ ਮੇਗਾ ਵੈਕਸੀਨੇਸ਼ਨ ਡਰਾਇਵ ਚਲਾਈ ਜਾਵੇਗੀ ਅਤੇ ਇਸ ਮੇਗਾ ਡਰਾਇਵ ਵਿਚ 2.5 ਲੱਖ ਲੋਕਾਂ ਨੂੰ ਵੈਕਸਿਨ ਦੇਣ ਦਾ ਟੀਚਾ ਰੱਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਕੱਲ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਵੈਕਸੀਨੇਸ਼ਨ ਦਿਵਸ ਮਨਾਇਆ ਜਾ ਰਿਹਾ ਹੈ। ਅਨਿਲ ਵਿਜ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਫਰੀ ਵੈਕਸੀਨੇਸ਼ਨ ਦੇ ਐਲਾਨ ਦੇ ਤਹਿਤ ਕਲ ਹਰਿਆਣਾ ਵਿਚ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਪੁਰੇ ਰਾਜ ਵਿਚ ਢਾਈ ਲੱਖ ਲੋਕਾਂ ਨੂੰ ਵੈਕਸਿਨ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।ਕੋਰੋਨਾ ਦੇ ਖਿਲਾਫ ਸੁਰੱਖਿਆ ਚੱਕਰ ਨੂੰ ਹੋਰ ਵੱਧ ਮਜਬੂਤ ਕਰਨ ਲਈ ਹਰਿਆਣਾ ਦਾ ਸਿਹਤ ਵਿਭਾਗ ਇੰਨ੍ਹਾਂ ਦਿਨਾਂ ਐਕਸ਼ਨ ਮੋਡ ਵਿਚ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਨਿਰਦੇਸ਼ਾਂ ‘ਤੇ ਅੰਬਾਲਾ ਕੈਂਟ ਵਿਚ 61 ਥਾਵਾਂ ‘ਤੇ ਵੈਕਸੀਨੇਸ਼ਨ ਕੈਂਪ ਲਗਾਏ ਗਏ, ਜਿਨ੍ਹਾਂ ਵਿਚ ਸ੍ਰੀ ਵਿਜ ਖੁਦ ਪਹੁੰਚ ਕੇ ਲੋਕਾਂ ਦਾ ਉਤਸਾਹ ਵੀ ਵਧਾਇਆ।ਇਸ ਮੌਕੇ ‘ਤੇ ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਅੱਜ ਅੰਬਾਲਾ ਕੈਂਟ ਵਿਚ 61 ਥਾਵਾਂ ‘ਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਗਏ ਹਨ ਤਾਂ ਜੋ ਕੋਰੋਨਾ ਦੇ ਖਿਲਾਫ ਜੰਗ ਨੂੰ ਹੋਰ ਮਜਬੂਤੀ ਨਾਲ ਲੜਿਆ ਜਾ ਸਕੇ। ਸ੍ਰੀ ਵਿਜ ਨੇ ਇੱਥੇ ਲੋਕਾਂ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਵੈਕਸਿਨ ਲਗਵਾਉਣ ਦੀ ਵੀ ਅਪੀਲ ਕੀਤੀ।