ਬਰਨਾਲਾ, 28 ਜੁਲਾਈ 2020 – ਕੋਰੋਨਾ ਦਾ ਨਾਮ ਸੁਣਦਿਆਂ ਹੀ ਜਿੱਥੇ ਲੋਕਾਂ ਨੂੰ ਮੌਤ ਦਾ ਅਹਿਸਾਸ ਬੜਾ ਨੇੜਿਉਂ ਹੋਣ ਲੱਗ ਪੈਂਦਾ ਹੈ, ਉੱਥੇ ਹੀ ਲੋਕਾਈ ਦਾ ਦਰਦ ਦਿਲ ‘ਚ ਲੈ ਕੇ ਲੋਕਾਂ ਨੂੰ ਕੋਰੋਨਾ ਦੇ ਖਤਰਿਆਂ ਤੋਂ ਸੁਚੇਤ ਕਰਨ ਲਈ ਅਤੇ ਆਪਣੀ ਜਾਨ ਨੂੰ ਜੋਖਿਮ ‘ਚ ਪਾਉਂਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ 2 ਕੋਰੋਨਾ ਯੋਧੇ ਕਾਂਸਟੇਬਲ ਸਮਨਦੀਪ ਅਤੇ ਸੀਨੀਅਰ ਕਾਂਸਟੇਬਲ ਗੁਰਸੇਵਕ ਸਿੰਘ ਸਾਈਕਲ ਤੇ ਹੀ ਘਰੋਂ ਤੁਰ ਪਏ। ਇਹ ਹੁਣ ਤੱਕ ਕਰੀਬ 1 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਵੀ ਕਰ ਚੁੱਕੇ ਹਨ। ਇਹ ਦੋਵੇਂ ਕੋਰੋਨਾ ਯੋਧੇ ਹਾਲੇ ਬਰਨਾਲਾ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ਤੇ ਹਨ। ਇਹਨਾਂ ਦੇ ਕਰੀਬ 11.30 ਵਜ਼ੇ ਤੱਕ ਹੰਡਿਆਇਆ ਦੇ ਸਟੈਂਡਰਡ ਚੌਂਕ ਤੱਕ ਪਹੁੰਚਣ ਦੀ ਸੰਭਾਵਨਾ ਹੈ।
















