ਚੰਡੀਗੜ੍ਹ 25 ਜੁਲਾਈ 2020 – ਰਿਸ਼ਵਤ ਮਾਮਲੇ ਵਿੱਚ ਫ਼ਰਾਰ ਚੱਲ ਰਹੀ ਮਨੀਮਾਜਰਾ ਦੀ ਸਾਬਕਾ ਐਸ.ਐਚ.ਓ ਜਸਵਿੰਦਰ ਕੋਰ ਨੇ ਚੰਡੀਗੜ੍ਹ ਦੀ ਸੀ.ਬੀ.ਆਈ ਕੋਰਟ ਵਿੱਚ ਅੱਜ ਸਰੰਡਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਸਵਿੰਦਰ ਕੋਰ 5 ਲੱਖ ਦੇ ਰਿਸ਼ਵਤ ਕੇਸ ਵਿੱਚ ਫ਼ਰਾਰ ਚੱਲ ਰਹੀ ਸੀ ਜਿਸ ਨੂੰ ਕੋਰਟ ਨੇ 29 ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਅੱਜ ਜਸਵਿੰਦਰ ਕੋਰ ਨੇ ਆਪ ਹੀ ਕੋਰਟ ਵਿੱਚ ਸਰੰਡਰ ਕਰ ਦਿੱਤਾ। ਜਸਵਿੰਦਰ ਕੌਰ ਨੂੰ 4 ਦਿਨਾਂ ਦੇ ਸੀ.ਬੀ.ਆਈ ਰਿਮਾਂਡ ‘ਤੇ ਭੇਜਿਆ ਗਿਆ ਹੈ।