ਸਰੀ, 21 ਜੁਲਾਈ 2020 – ਵਾਲਮਾਰਟ ਕੈਨੇਡਾ ਵੱਲੋਂ ਆਪਣੇ ਸਟੋਰਾਂ ਵਿਚ ਅਤੇ ਆਨਲਾਈਨ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਤਹਿਤ ਸਰੀ ਅਤੇ ਟੋਰਾਂਟੋ ਵਿਚ ਦੋ ਨਵੇਂ ਡਿਸਟ੍ਰੀਬਿਊਸ਼ਨ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਦੋਵੇਂ ਸੈਂਟਰ ਵਾਲਮਾਰਟ ਦੇ 3.5 ਬਿਲੀਅਨ ਡਾਲਰ ਵਾਲੇ ਪ੍ਰੋਜੈਕਟ ਦਾ ਹਿੱਸਾ ਹਨ।
ਵਾਲਮਾਰਟ ਵੱਲੋਂ ਆਪਣੇ 150 ਸਟੋਰਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਉਸਾਰੀ ਖੇਤਰ ਵਿੱਚ ਸੈਂਕੜੇ ਨੌਕਰੀਆਂ ਪੈਦਾ ਹੋਣਗੀਆਂ। ਗਾਹਕਾਂ ਦੀ ਸਹੂਲਤ ਲਈ ਵਾਲਮਾਰਟ ਵੱਲੋਂ ਆਉਣ ਵਾਲੇ ਦਿਨਾਂ ਵਿਚ ਆਪਣੀ ਐਪ ਵੀ ਤਿਆਰ ਕੀਤੀ ਜਾ ਰਹੀ ਹੈ।