ਮੁੰਬਈ, 21 ਜੁਲਾਈ, 2020 : ਮਹਾਰਾਸ਼ਟਰ ਸਰਕਾਰ ਨੇ ਬੰਬੇ ਹਾਈ ਕੋਰਟ ਦੇ ਜੱਜਾਂ ਲਈ ਐਨਕਾਂ ਖਰੀਦਣ ਵਾਸਤੇ ਸਾਲਾਨਾ 50 ਹਜ਼ਾਰ ਰੁਪਏ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਾਨੂੰਨ ਤੇ ਨਿਆਂ ਵਿਭਾਗ ਦੇ ਮਤੇ ਮੁਤਾਬਕ ਇਹ ਸਾਲਾਨਾ ਭੱਤਾ ਜੱਜਾਂ ਵੱਲੋਂ ਉਹਨਾਂ ਦੀਆਂ ਪਤਨੀਆਂ/ਪਤੀ ਤੇ ਨਿਰਭਰ ਬੱਚਿਆਂ ਵਾਸਤੇ ਵੀ ਖਰਚ ਕੀਤਾ ਜਾ ਸਕੇਗਾ। 10 ਜੁਲਾਈ ਨੂੰ ਇਹ ਮਤਾ ਪਾਸ ਕੀਤਾ ਗਿਆ ਸੀ ਜਿਸਦਾ ਇਕਲੌਤਾ ਮਕਸਦ ਜੱਜਾਂ ਵਾਸਤੇ ਐਨਕਾਂ ਖਰੀਦਣ ਲਈ ਭੱਤੇ ਦੀ ਪ੍ਰਵਾਨਗੀ ਦੇਣਾ ਸੀ।