ਚੰਡੀਗੜ੍ਹ, 21 ਜੁਲਾਈ, 2020 : ਸਿੱਖਿਆ ਵਿਭਾਗ ਪੰਜਾਬ ਨੇ 7 ਜ਼ਿਲਿਆਂ ਤੋਂ 15 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਰਮਚਾਰੀਆਂ ਦੀ ਸੇਵਾ ਦੀ ਸਮੀਖਿਆ ਦੀ ਰਿਪੋਰਟ ਤਲਬ ਕੀਤੀ ਹੈ।
ਇਸ ਬਾਬਤ ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਇਕ ਪੱਤਰ ਲਿਖ ਕੇ ਜ਼ਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਲੁਧਿਆਣਾ, ਰੂਪਨਗਰ, ਸੰਗਰੂਰ, ਬਰਨਾਲਾ, ਐਸ ਏ ਐਸ ਨਗਰ, ਫਤਿਹਗੜ ਸਾਹਿਬ ਅਤੇ ਪਟਿਆਲਾ ਤੋਂ ਇਹਨਾਂ ਕਰਮਚਾਰੀਆਂ ਦੀ ਰਿਪੋਰਟ ਤਲਬ ਕੀਤੀ ਹੈ।