ਸਿਨਸਿਨਾਟੀ ਓਹੀਓ, ਯੂ ਐਸ ਏ, 20 ਜੁਲਾਈ, 2020 : ਭਾਰਤੀ ਮੂਲ ਦੀ ਇਕ 26 ਸਾਲਾ ਪੱਤਰਕਾਰ ਦੀ ਨਿਊਯਾਰਕ ਵਿਚ ਇਕ ਮੋਪਡ ਐਕਸੀਡੈਂਟ ਵਿਚ ਮੌਤ ਹੋ ਗਈ। ਉਹ ਰੈਵਲ ਮੋਪਡ ‘ਤੇ ਪਿਛਲੀ ਸੀਟ ‘ਤੇ ਬੈਠੀ ਸੀ ਜਦੋਂ ਹਾਦਸਾ ਵਾਪਰਿਆ। ਉਹ ਸੀ ਬੀ ਐਸ 2 ਦੀ ਪੱਤਰਕਾਰ ਸੀ। ਮੈਨਹਟਨ ਵਿਚ ਅੱਜ ਕੱਲ• ਰੈਪਲ ਮੋਪਡ ਬਹੂਤ ਮਕਬੂਲ ਹੋ ਰਹੀਆਂ ਹਨ। ਹਾਦਸਾ ਉਦੋਂ ਵਾਪਰਿਆ ਜਦੋਂ ਅਚਨਚੇਤ ਮੋਪਡ ਮੁੜ ਕੇ ਢਿੱਗ ਪਈ। ਪੁਲਿਸ ਉਸਨੂੰ ਮੈਨਹਟਨ ਵਿਚ ਬੈਲੇਵਿਊ ਹਸਪਤਾਲ ਲੈ ਗਈ ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੋਪਡ ਚਲਾ ਰਹੇ ਡਰਾਈਵਰ ਨੂੰ ਮਾਮੂਲੀ ਝਰੀਟਾਂ ਆਈਆਂ ਹਨ। ਪੈਨੇਸਿਲਵੇਨੀਆ ਦੀ ਰਹਿਦ ਵਾਲੀ ਨੀਨਾ ਨੇ ਸਾਇਰਾਕਿਊਜ਼ ਯੂਨੀਵਰਸਿਟੀ ਤੋਂ 2016 ਵਿਚ ਗਰੈਜੂਏਸ਼ਨ ਕੀਤੀ ਸੀ ਤੇ ਉਹ ਸੀ ਬੀ ਸੀ 2 ਲÂਂ ਕੰਮ ਕਰਦੀ ਸੀ। ਉਹ ਪੱਤਰਕਾਰ ਵਜੋਂ ਕੰਮ ਕਰਦੇ ਬਹੁਤ ਖੁਸ਼ ਸੀ।