ਚੰਡੀਗੜ੍ਹ, 15 ਜੁਲਾਈ 2020: ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਜਿਨ੍ਹਾਂ ਦੀ ਬੀਤੇ ਦਿਨੀਂ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ, ਦੀ ਸਿਹਤ ਠੀਕ ਠਾਕ ਦੱਸੀ ਗਈ ਹੈ . ਉਨ੍ਹਾਂ ਨੂੰ ਜ਼ਾਹਰਾ ਤੌਰ ‘ਤੇ ਕਿਸੇ ਕਿਸਮ ਦੀ ਤਕਲੀਫ਼ ਨਹੀਂ ਹੈ .
ਫੋਰਟਿਸ ਹਸਪਤਾਲ ‘ਚ ਦਾਖਲ ਤ੍ਰਿਪਤ ਬਾਜਵਾ ਦੇ ਓ.ਐਸ.ਡੀ ਗੁਰਦਰਸ਼ਨ ਸਿੰਘ ਬਾਹੀਆ ਅਨੁਸਾਰ ਬਾਜਵਾ ਨੂੰ ਕੋਈ ਹੋਰ ਬਿਮਾਰੀ ਨਹੀਂ ਹੈ, ਇਸ ਲਈ ਉਨ੍ਹਾਂ ਦੇ ਜਲਦ ਪੂਰੀ ਤਰ੍ਹਾਂ ਠੀਕ ਹੋਣ ਦੀਆਂ ਸੰਭਾਵਨਾਵਾਂ ਕਾਫੀ ਹਨ। ਉਨ੍ਹਾਂ ਦੱਸਿਆ ਕਿ ਬਾਜਵਾ ਦੀ ਸਿਹਤ ਪ੍ਰਤੀ ਬਾਕੀ ਦੀਆਂ ਟੈਸਟ ਰਿਪੋਰਟਾਂ ਬਿਲਕੁਲ ਠੀਕ ਹਨ।