ਬਿਹਾਰ, 14 ਜੁਲਾਈ 2020 – ਬਿਹਾਰ ‘ਚ ਕੋਰੋਨਾ ਦੇ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਲਾਕ ਡਾਊਨ ਵਧਾਉਣ ਦਾ ਫੈਸਲਾ ਲਿਆ ਹੈ। ਜਿਸ ਅਨੁਸਾਰ ਹੁਣ ਬਿਹਾਰ ‘ਚ 16 ਤੋਂ 31 ਜੁਲਾਈ ਤੱਕ ਲਾਕਡਾਊਨ ਰਹੇਗਾ ਅਤੇ ਇਸ ਦੌਰਾਨ ਰੇਲਵੇ ਅਤੇ ਹਵਾਈ ਸੇਵਾ ਜਾਰੀ ਰਹੇਗੀ ਜਦੋਂ ਕਿ ਸ਼ਾਪਿੰਗ ਮਾਲ, ਧਾਮਿਕ ਸਥਾਨ, ਅਤੇ ਪਬਲਿਕ ਪਲੇਸ ਬੰਦ ਰਹਿਣਗੇ। ਇਸ ਤੋਂ ਪਹਿਲਾਂ ਬਿਹਾਰ ‘ਚ 10 ਤੋਂ 16 ਜੁਲਾਈ ਤੱਕ ਲਾਕ ਲਾਊਨ ਲਾਇਆ ਗਿਆ ਸੀ। ਜਿਸ ਨੂੰ ਕਿ ਹੁਣ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।