ਗੁਰਦਾਸਪੁਰ , 22 ਜੁਲਾਈ ਬਟਾਲਾ ਰੋਡ ਦੀ ਪੁੱਡਾ ਕਲੋਨੀ ਵਿਖੇ ਵਾਤਾਵਰਨ ਪ੍ਰੇਮੀ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ 50 ਬੂਟੇ ਲਗਾਏ ਗਏ। ਇਹ ਬੂਟੇ ਕਲੋਨੀ ਦੇ ਪ੍ਰਧਾਨ ਘੁੰਮਣ ਸਾਹਿਬ ਅਤੇ ਵਾਤਾਵਰਨ ਪ੍ਰੇਮੀ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਮੁਕਲ ਦੀ ਅਗਵਾਈ ਹੇਠ ਲਗਾਏ ਗਏ। ਇਹ ਸਾਰਾ ਉਪਰਾਲਾ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਕੀਤਾ ਗਿਆ।
ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਵਾਤਾਵਰਨ ਪ੍ਰੇਮੀ ਐਸੋਸੀਏਸ਼ਨ ਦੇ ਪ੍ਰਧਾਨ ਮੁਕਲ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਦਾ ਇੱਕੋ ਇੱਕ ਮੰਤਵ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਹਰਿਆ ਭਰਿਆ ਰੱਖੀਏ।ਜੇ ਸਾਡਾ ਵਾਤਾਵਰਨ ਹਰਿਆ ਭਰਿਆ ਰਹੇਗਾ ਤਾਂ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਕਿਉਂਕਿ ਬੂਟੇ ਸਾਨੂੰ ਜੀਵਨ ਪ੍ਰਦਾਨ ਕਰਦੇ ਹਨ। ਇਹ ਸਾਨੂੰ ਆਕਸੀਜਨ ਦਿੰਦੇ ਹਨ। ਇਸ ਦੇ ਨਾਲ ਨਾਲ ਇਹ ਸਾਨੂੰ ਗਰਮੀ ਤੋਂ ਵੀ ਨਿਜਾਤ ਪਹੁੰਚਾਉਂਦੇ ਹਨ। ਜਿਸ ਤਰ੍ਹਾਂ ਦਿਨੋਂ ਦਿਨ ਦਰੱਖਤਾਂ ਨੂੰ ਵੱਢਿਆ ਜਾ ਰਿਹਾ ਹੈ, ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ। ਤਾਪਮਾਨ ਹੋਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਲਈ ਸਾਨੂੰ ਦਰਖਤਾਂ ਨੂੰ ਵੱਢਣਾ ਨਹੀਂ ਚਾਹੀਦਾ, ਸਗੋਂ ਵੱਧ ਤੋਂ ਵੱਧ ਦਰੱਖਤਾਂ ਨੂੰ ਲਗਾਉਣਾ ਚਾਹੀਦਾ ਹੈ। ਇਸ ਮੋਕੇ ਤੇ ਹਰਪ੍ਰੀਤ ਸਿੰਘ ਗੀਤਾ ਭਵਨ ਸਕੂਲ ਗੁਰਦਾਸਪੁਰ, ਅਨਿਲ ਭਾਰਦਵਾਜ ਹੋਟਲ ਮੈਨੇਜਮੈਂਟ ਕਾਲਜ ਗੁਰਦਾਸਪੁਰ,ਨਵੀਨ ਭੱਲਾ, ਮੋਹਿਤ, ਪ੍ਰਦੀਪ, ਮਿੱਕੀ, ਰਮਨ ਅਤੇ ਮਨਜੋਤ ਆਦਿ ਮੌਜੂਦ ਸਨ।