ਕਰਾਚੀ , 7 ਅਕਤੂਬਰ 2024- ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਲੜਕੀ ਨੇ ਆਪਣੇ ਪਰਿਵਾਰ ਦੇ 13 ਲੋਕਾਂ ਨੂੰ ਖਾਣੇ ‘ਚ ਜ਼ਹਿਰ ਮਿਲਾ ਕੇ ਮਾਰ ਦਿੱਤਾ। ਪੀਟੀਆਈ ਦੀ ਖ਼ਬਰ ਮੁਤਾਬਿਕ, ਲੜਕੀ ਦਾ ਪਰਿਵਾਰ ਆਪਣੀ ਮਰਜ਼ੀ ਮੁਤਾਬਕ ਉਸ ਦਾ ਵਿਆਹ ਕਰਨ ਲਈ ਤਿਆਰ ਨਹੀਂ ਸੀ। ਲੜਕੀ ਨੇ ਗੁੱਸੇ ‘ਚ ਇਹ ਕਦਮ ਚੁੱਕਿਆ। ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਖਾਣੇ ‘ਚ ਜ਼ਹਿਰ ਮਿਲਾਉਣ ਦੀ ਸਾਜ਼ਿਸ਼ ਰਚੀ ਸੀ।