ਨਵੀਂ ਦਿੱਲੀ, 19 ਜੁਲਾਈ 2023- ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਇਕ ਵਾਰ ਫਿਰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਹੈ। ਦੱਸਿਆ ਇਹ ਜਾ ਰਿਹਾ ਹੈ ਕਿ, ਅੰਮ੍ਰਿਤਪਾਲ ਦੀ ਪਤਨੀ ਨੂੰ ਹੁਣ ਦਿੱਲੀ ਏਅਰਪੋਰਟ ਤੇ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ ਸੀ। ਜਾਣਕਾਰੀ ਇਹ ਮਿਲੀ ਹੈ ਕਿ, ਅੰਮ੍ਰਿਤਪਾਲ ਦੀ ਪਤਨੀ ਇੰਗਲੈਂਡ ਜਾਣ ਦੀ ਫਿਰਾਕ ਵਿਚ ਸੀ। ਇਸੇ ਦਰਮਿਆਨ ਹੀ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੇ ਰੋਕ ਦਿੱਤਾ ਗਿਆ।