ਜਲੰਧਰ, 5 ਜੁਲਾਈ 2024- 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੀਐੱਮ ਭਗਵੰਤ ਮਾਨ ਦੇ ਵਲੋਂ ਅੱਜ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।
ਕੇਂਦਰ ਵਲੋਂ ਵਿਤਕਰਾ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਸੀਐੱਮ ਮਾਨ ਨੇ ਕਿਹਾ ਕਿ, ਕੇਂਦਰ ਸਰਕਾਰ ਨੇ ਦੋ ਸਟੇਟਾਂ ਨੂੰ ਸਾਰਾ ਬਜਟ ਦੇ ਕੇ, ਬੀਜੇਪੀ ਦਾ ਬਜਟ ਬਣਾਇਆ ਹੈ। ਮਾਨ ਨੇ ਕਿਹਾ ਕਿ, ਕੇਂਦਰ ਪੰਜਾਬ ਦਾ ਪੈਸਾ ਨਹੀਂ ਦੇ ਰਿਹਾ।