ਜੈਪੁਰ, 13 ਜੁਲਾਈ, 2020 : ਕਾਂਗਰਸ ਵਿਧਾਇਕ ਦਲ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਅੱਜ ਜੈਪੁਰ ਵਿਚ ਹੋ ਰਹੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਵਿਪ ਜਾਰੀ ਕੀਤਾ ਹੈ ਤ ਜਿਹੜੇ ਵਿਧਾਇਕ ਬਿਨਾਂ ਕਾਰਨ ਦੱਸਿਆਂ ਮੀਟਿੰਗ ਵਿਚੋਂ ਗੈਰ ਹਾਜ਼ਰ ਰਹਿਣਗੇ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਕੀਤਾ ਹੈ।
ਸੀ ਐਲ ਪੀ ਦੀ ਮੀਟਿੰਗ ਸਵੇਰੇ 10.30 ਵਜੇ ਹੋਵੇਗੀ। ਵਿਪ ਜਾਰੀ ਕਰਨ ਦਾ ਫੈਸਲਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਹਾਇਸ਼ ‘ਤੇ ਸੋਮਵਾਰ ਰਾਤ ਹੋਈ ਮੀਟਿੰਗ ਮਗਰੋਂ ਲਿਆ ਗਿਆ ਕਿਉਂਕਿ ਇਸ ਵਿਚ ਮੰਤਰੀਆਂ ਸਣੇ ਸਿਰਫ 75 ਵਿਧਾਇਕ ਹੀ ਸ਼ਾਮਲ ਹੋਏ ।