ਅਮਰਾਵਤੀ, 7 ਜੁਲਾਈ ਵਿਸ਼ਾਖਾਪਟਨਮ ਵਿੱਚ ਐਲ.ਜੀ. ਪਾਲੀਮਰ ਇਕਾਈ ਵਿੱਚ 7 ਮਈ ਨੂੰ ਸਟਾਇਰਿਨ ਗੈਸ ਲੀਕ ਹੋਣ ਦਾ ਮੁੱਖ ਕਾਰਨ ਖ.ਰ.ਾਬ ਸੁਰੱਖਿਆ ਮਾਪਦੰਡ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਸੀ| ਇਸ ਹਾਦਸੇ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਬੀਮਾਰ ਪੈ ਗਏ ਸਨ| ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਨੇ ਆਪਣੀ ਜਾਂਚ ਵਿੱਚ ਇਨ੍ਹਾਂ ਕਾਰਣਾਂ ਦਾ ਪਤਾ ਲਗਾਇਆ ਹੈ|
ਵਾਤਾਵਰਣ ਅਤੇ ਜੰਗਲਾਤ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੀਰਭ ਕੁਮਾਰ ਪ੍ਰਸਾਦ ਦੀ ਪ੍ਰਧਾਨਗੀ ਵਿੱਚ ਕਮੇਟੀ ਨੇ ਚਾਰ ਹਜ਼ਾਰ ਪੰਨਿਆਂ ਦੀ ਰਿਪੋਰਟ ਮੁੱਖ ਮੰਤਰੀ ਵਾਈ.ਐਸ. ਜਗਨਮੋਹਨ ਰੈਡੀ ਨੂੰ ਸੌਂਪੀ| ਉੱਚ ਪੱਧਰੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਐਲ.ਜੀ. ਪਲਾਂਟ ਵਿੱਚ ਐਮ-6 ਟੈਂਕ ਤੋਂ ਸਟਾਇਰਿਨ ਗੈਸ ਨੂੰ ਬੇਕਾਬੂ ਤਰੀਕੇ ਨਾਲ ਛੱਡਣ ਕਾਰਨ ਹਾਦਸਾ ਵਾਪਰਿਆ| ਟੈਂਕ ਦੇ ਖਰਾਬ ਡਿਜਾਇਨ, ਥੋੜਾ ਰੈਫ੍ਰਿਜਰੇਸ਼ਨ ਅਤੇ ਖਰਾਬ ਕੂਲਿੰਗ ਸਿਸਟਮ, ਮਿਕਸਿੰਗ ਪ੍ਰਣਾਲੀ ਦਾ ਨਾ ਹੋਣਾ, ਸੁਰੱਖਿਆ ਪ੍ਰਬੰਧਨ ਵਿਵਸਥਾ ਖਰਾਬ ਹੋਣਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਦਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਹੀ ਇਸ ਹਾਦਸੇ ਦਾ ਮੂਲ ਕਾਰਨ ਸੀ| ਟੈਂਕ ਦਾ ਤਾਪਮਾਨ ਕਾਫੀ ਵੱਧ ਗਿਆ ਸੀ ਅਤੇ ਟੈਂਕ ਵਿੱਚ ਛੋਟੇ ਛੇਕ ਸਨ|