• About
  • Contact
  • Hindi News
  • English News
Wednesday, June 11, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Top Stories

ਲਗਾਤਾਰ ਤੀਜੀ ਵਾਰ ਮੱਕੀ ਦੀ ਫਸਲ ਖਰੀਦਣ ਤੋਂ ਨਾਂਹ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਸੀਐਮ ਅਸਤੀਫਾ ਦੇਣ: ਸੁਖਬੀਰ ਬਾਦਲ

Asli Punjabi by Asli Punjabi
July 11, 2024
in Top Stories
0
ਲਗਾਤਾਰ ਤੀਜੀ ਵਾਰ ਮੱਕੀ ਦੀ ਫਸਲ ਖਰੀਦਣ ਤੋਂ ਨਾਂਹ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਸੀਐਮ ਅਸਤੀਫਾ ਦੇਣ: ਸੁਖਬੀਰ ਬਾਦਲ
586
SHARES
3.3k
VIEWS
Share on FacebookShare on TwitterShare on Whatsapp

ਚੰਡੀਗੜ੍ਹ, 11 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਲਗਾਤਾਰ ਤੀਜੀ ਵਾਰ ਐਮ ਐਸ ਪੀ ’ਤੇ ਮੱਕੀ ਦੀ ਫਸਲ ਖਰੀਣ ਤੋਂ ਇਨਕਾਰ ਕਰ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਹਾਲਾਂਕਿ ਉਹਨਾਂ ਨੇ ਫਸਲ ਖਰੀਦਣ ਦਾ ਵਾਅਦਾ ਕੀਤਾ ਸੀ ਤੇ ਉਹ ਕਿਸਾਨਾਂ ਨੂੰ ਹੋਏ ਵੱਡੇ ਆਰਥਿਕ ਨੁਕਸਾਨ ਲਈ ਇਕੱਲੇ ਹੀ ਜ਼ਿੰਮੇਵਾਰ ਹਨ।

ਉਹਨਾਂ ਨੇ ਮੰਗ ਕੀਤੀ ਕਿ ਆਪ ਸਰਕਾਰ ਕਿਸਾਨਾਂ ਨੂੰ ’ਭਵੰਤਰ’ ਸਕੀਮ ਜੋ ਸੂਬੇ ਵਿਚ ਲਾਗੂ ਹੀ ਨਹੀਂ ਕੀਤੀ ਗਈ, ਰਾਹੀਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਸਾਰੇ ਕਿਸਾਨ ਜਿਹਨਾਂ ਨੇ ਮੱਕੀ, ਮੂੰਗੀ ਤੇ ਸੂਰਜਮੁਖੀ ਦੀ ਫਸਲ ਐਮ ਪੀ ਐਸ ਨਾਲੋਂ ਘੱਟ ਰੇਟ ’ਤੇ ਵੇਚੀ ਹੈ, ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

You might also like

ਪੰਜਾਬ ਕੈਬਨਿਟ ਨੇ ਦੁਕਾਨਾਂ ਦੇ ਕਰਮੀਆਂ ਦੇ ਘੰਟਿਆਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਪੰਜਾਬ ਦੇ ਧੀਆਂ ਤੇ ਪੁੱਤਰਾਂ ਨੇ ਜੇ.ਈ.ਈ ਐਡਵਾਂਸਡ ਪ੍ਰੀਖਿਆ ਵਿੱਚ ਰਚਿਆ ਇਤਿਹਾਸ- ਵਿਧਾਇਕ ਸ਼ੈਰੀ ਕਲਸੀ

ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ’ਤੇ ਫਸਲੀ ਵਿਭਿੰਨਤਾ ਦੇ ਨਾਂ ’ਤੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਕਿਸਾਨਾਂ ਨੂੰ ਮੂੰਗੀ, ਮੱਕੀ ਤੇ ਸੂਰਜਮੁਖੀ ਲਾਉਣ ਲਈ ਉਤਸ਼ਾਹਿਤ ਕੀਤਾ ਤੇ ਉਹਨਾਂ ਨੂੰ ਸਾਰੀਆਂ ਫਸਲਾਂ ਐਮ ਐਸ ਪੀ ’ਤੇ ਖਰੀਦਣ ਦੀ ਗਰੰਟੀ ਦਿੱਤੀ। ਉਹਨਾਂਕਿਹਾ ਕਿ ਜਦੋਂ ਫਸਲਾਂ ਦੀ ਖਰੀਦ ਦਾ ਸਮਾਂ ਆਇਆ ਤਾਂ ਕਿਸਾਨਾਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਗਿਆ ਤੇ ਉਹਨਾਂ ਨੂੰ ਭਾਰੀ ਘਾਟੇ ਸਹਿਣੇ ਪਏ। ਉਹਨਾਂ ਕਿਹਾ ਕਿ ਆਪ ਸਰਕਾਰ ਦੀ ਫਸਲੀ ਵਿਭਿੰਨਤਾ ਯੋਜਨਾ ਖੇਰੂ ਖੇਰੂ ਹੋ ਗਈ ਹੈ, ਉਸੇ ਤਰੀਕੇ ਜਿਵੇਂ ਮੁੱਖ ਮੰਤਰੀ ਵੱਲੋਂ ਇਹ ਫਸਲਾਂ ਖਰੀਦਣ ਦਾ ਕੀਤਾ ਵਾਅਦਾ ਖਿੰਡ ਪੁੰਡ ਗਿਆ ਹੈ।

ਮੱਕੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਸਾਲ ਕੁੱਲ 51 ਲੱਖ ਕੁਇੰਟਲ ਮੱਕੀ ਵੇਚੀ ਗਈ ਜਿਸ ਵਿਚੋਂ 114 ਕੁਇੰਟਲ ਯਾਨੀ ਸਿਰਫ 0.002 ਫੀਸਦੀ ਮੱਕੀ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਕੀਤੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਜਿਸ ਕਾਰਣ ਮੱਕੀ ਦਾ ਭਾਅ ਮੂਧੇ ਮੂੰਹ ਡਿੱਗਾ ਅਤੇ ਕਿਸਾਨਾਂ ਨੂੰ ਵੱਡੇ ਘਾਟੇ ਸਹਿਣੇ ਪਏ।

ਬਾਦਲ ਨੇ ਸਰਕਾਰ ਨੂੰ ਆਖਿਆ ਕਿ ਉਹ ਤੁਰੰਤ ਮਾਮਲੇ ਵਿਚ ਦਖਲ ਦੇਵੇ ਅਤੇ ਸਰਕਾਰੀ ਏਜੰਸੀਆਂ ਨੂੰ ਮੱਕੀ ਦੀ ਖਰੀਦ ਤੁਰੰਤ ਕਰਨ ਦੀ ਹਦਾਇਤ ਕਰੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਤੋਂ ਉਹਨਾਂ ਨਾਲ ਠੱਗੀ ਮਾਰਨ ਦੀ ਮੁਆਫੀ ਮੰਗਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਸਿਰਫ ਕਿਸਾਨਾਂ ਨਾਲ ਧੋਖਾ ਕੀਤਾ ਬਲਕਿ ਬਹੁ ਕਰੋੜੀ ਇਸ਼ਤਿਹਾਰਬਾਜ਼ੀ ਰਾਹੀਂ ਇਸ ’ਪਹਿਲਕਦਮੀ’ ਦਾ ਪ੍ਰਚਾਰ ਕਰ ਕੇ ਸਸਤੀ ਸ਼ੋਹਰਤ ਲੁੱਟ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ 45 ਲੱਖ ਕੁਇੰਟਲ ਮੱਕੀ ਮੰਡੀਆਂ ਵਿਚ ਆਈ ਸੀ ਜਿਸ ਵਿਚੋਂ 44.5 ਲੱਖ ਕੁਇੰਟਲ ਦੀ ਖਰੀਦ ਪ੍ਰਾਈਵੇਟ ਖਿਡਾਰੀਆਂ ਨੇ ਐਮ ਐਸ ਪੀ ਨਾਲੋਂ ਘੱਟ ਦਰਾਂ ’ਤੇ ਖਰੀਦੀ। ਉਹਨਾਂ ਕਿਹਾ ਕਿ ਇਸੇ ਤਰੀਕੇ ਇਸ ਸਾਲ ਮੰਡੀਆਂ ਵਿਚ 2.68 ਲੱਖ ਕੁਇੰਟਲ ਮੰਡੀਆਂ ਵਿਚ ਆਈ ਜਿਸ ਵਿਚੋਂ 2.63 ਲੱਖ ਕੁਇੰਟਲ ਦੀ ਖਰੀਦ ਪ੍ਰਾਈਵੇਟ ਖਿਡਾਰੀਆਂ ਨੇ ਕੀਤੀ।

Previous Post

ਇਕ ਪੌਦਾ ਆਪਣੇ ਬਜੁਰਗਾਂ ਲਈ, ਇਕ ਪੌਦਾ ਆਪਣੀ ਧੀ ਲਈ ਮੁਹਿੰਮ ਦੀ ਸ਼ੁਰੂਆਤ 12 ਜੁਲਾਈ ਨੂੰ-ਡਾ: ਬਲਜੀਤ ਕੌਰ

Next Post

ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

Asli Punjabi

Asli Punjabi

Related Posts

ਪੰਜਾਬ ਕੈਬਨਿਟ ਨੇ ਦੁਕਾਨਾਂ ਦੇ ਕਰਮੀਆਂ ਦੇ ਘੰਟਿਆਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ
Top Stories

ਪੰਜਾਬ ਕੈਬਨਿਟ ਨੇ ਦੁਕਾਨਾਂ ਦੇ ਕਰਮੀਆਂ ਦੇ ਘੰਟਿਆਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

by Asli Punjabi
June 4, 2025
ਪੰਜਾਬ ਦੇ ਧੀਆਂ ਤੇ ਪੁੱਤਰਾਂ ਨੇ ਜੇ.ਈ.ਈ ਐਡਵਾਂਸਡ ਪ੍ਰੀਖਿਆ ਵਿੱਚ ਰਚਿਆ ਇਤਿਹਾਸ- ਵਿਧਾਇਕ ਸ਼ੈਰੀ ਕਲਸੀ
Top Stories

ਪੰਜਾਬ ਦੇ ਧੀਆਂ ਤੇ ਪੁੱਤਰਾਂ ਨੇ ਜੇ.ਈ.ਈ ਐਡਵਾਂਸਡ ਪ੍ਰੀਖਿਆ ਵਿੱਚ ਰਚਿਆ ਇਤਿਹਾਸ- ਵਿਧਾਇਕ ਸ਼ੈਰੀ ਕਲਸੀ

by Asli Punjabi
June 4, 2025
ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
Top Stories

ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

by Asli Punjabi
June 4, 2025
ਪੰਜਾਬ ਵਿੱਚ ਜਾਸੂਸੀ ਨੈੱਟਵਰਕ ਦਾ ਖੁਲਾਸਾ: ਯੂਟਿਊਬਰ ਜਸਬੀਰ ਸਿੰਘ ਰਡਾਰ ‘ਤੇ
Top Stories

ਪੰਜਾਬ ਵਿੱਚ ਜਾਸੂਸੀ ਨੈੱਟਵਰਕ ਦਾ ਖੁਲਾਸਾ: ਯੂਟਿਊਬਰ ਜਸਬੀਰ ਸਿੰਘ ਰਡਾਰ ‘ਤੇ

by Asli Punjabi
June 4, 2025
ਸਿੱਖਾਂ ਨੂੰ ਮੋਦੀ ਸਰਕਾਰ ਦੇਵੇਗੀ ਇਕ ਹੋਰ ਵੱਡਾ ਤੋਹਫਾ,
Top Stories

ਸਿੱਖਾਂ ਨੂੰ ਮੋਦੀ ਸਰਕਾਰ ਦੇਵੇਗੀ ਇਕ ਹੋਰ ਵੱਡਾ ਤੋਹਫਾ,

by Asli Punjabi
May 28, 2025
Next Post
ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

Recommended

ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਯੂਥ ਕਾਂਗਰਸ ਲੰਗਰ ਅਤੇ ਹੋਰ ਸੇਵਾਵਾਂ ਦਾ ਕਰੇਗੀ ਪ੍ਰਬੰਧ: ਬਰਿੰਦਰ ਢਿੱਲੋਂ

ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਯੂਥ ਕਾਂਗਰਸ ਲੰਗਰ ਅਤੇ ਹੋਰ ਸੇਵਾਵਾਂ ਦਾ ਕਰੇਗੀ ਪ੍ਰਬੰਧ: ਬਰਿੰਦਰ ਢਿੱਲੋਂ

November 27, 2020
ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਛੁਪਾਉਣ ਲਈ ਝੂਠ ਬੋਲ ਰਹੀ ਹੈ ਸਰਕਾਰ : ਰਾਹੁਲ ਗਾਂਧੀ

ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਛੁਪਾਉਣ ਲਈ ਝੂਠ ਬੋਲ ਰਹੀ ਹੈ ਸਰਕਾਰ : ਰਾਹੁਲ ਗਾਂਧੀ

May 28, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਚਾਰ ਦਿਨ ਬਿਜਲੀ ਰਹੀ ਬੰਦ,ਝੋਨੇ ਦੀ ਪਨੀਰੀ ਬਚਾਉਣ ਲਈ ਕਿਸਾਨਾਂ ਨੇ ਬਾਲਟੀਆਂ ਭਰ ਭਰ ਦਿੱਤਾ ਪਾਣੀ
Uncategorized

ਚਾਰ ਦਿਨ ਬਿਜਲੀ ਰਹੀ ਬੰਦ,ਝੋਨੇ ਦੀ ਪਨੀਰੀ ਬਚਾਉਣ ਲਈ ਕਿਸਾਨਾਂ ਨੇ ਬਾਲਟੀਆਂ ਭਰ ਭਰ ਦਿੱਤਾ ਪਾਣੀ

June 4, 2025
ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਮਰੀਜ਼ਾਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਂਦੀ
Punjab

ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਮਰੀਜ਼ਾਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਂਦੀ

June 4, 2025
ਲੁਧਿਆਣਾ ਚੋਣ: ਸੰਜੀਵ ਅਰੋੜਾ ਨੇ ਚੋਣ ਜਿੱਤਣ ‘ਤੇ ਚਾਰ ਗੁਣਾ ਵਿਕਾਸ ਦਾ ਕੀਤਾ ਵਾਅਦਾ
Punjab

ਲੁਧਿਆਣਾ ਚੋਣ: ਸੰਜੀਵ ਅਰੋੜਾ ਨੇ ਚੋਣ ਜਿੱਤਣ ‘ਤੇ ਚਾਰ ਗੁਣਾ ਵਿਕਾਸ ਦਾ ਕੀਤਾ ਵਾਅਦਾ

June 4, 2025
ਕਰੀਅਰ?: ਚੜ੍ਹ ਜਾਓ ਨਿਊਜ਼ੀਲੈਂਡ ਪੁਲਿਸ ਦੀ ਬੱਸੇ: ਕਦਮ ਰੱਖੋ-ਵਰਦੀ ਪਹਿਨੋ-ਕਰੋ ਸੇਵਾ-“Step Up, Suit Up, Serve Up”
World

ਕਰੀਅਰ?: ਚੜ੍ਹ ਜਾਓ ਨਿਊਜ਼ੀਲੈਂਡ ਪੁਲਿਸ ਦੀ ਬੱਸੇ: ਕਦਮ ਰੱਖੋ-ਵਰਦੀ ਪਹਿਨੋ-ਕਰੋ ਸੇਵਾ-“Step Up, Suit Up, Serve Up”

June 4, 2025
ਪੇਂਡੂ ਇਲਾਕੇ ਦੇ ਸਕੂਲਾਂ ਦੇ 100 ਮੀਟਰ ਘੇਰੇ ਅੰਦਰ ਐਨਰਜੀ ਡਰਿੰਕ ਵੇਚਣ ਤੇ ਰੋਕ
Punjab

ਪੇਂਡੂ ਇਲਾਕੇ ਦੇ ਸਕੂਲਾਂ ਦੇ 100 ਮੀਟਰ ਘੇਰੇ ਅੰਦਰ ਐਨਰਜੀ ਡਰਿੰਕ ਵੇਚਣ ਤੇ ਰੋਕ

June 4, 2025
ਈਰਾਨ ’ਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾਏ
National

ਈਰਾਨ ’ਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾਏ

June 4, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In