ਚੰਡੀਗੜ੍ਹ, 10 ਜੂਨ 2024- ਸੀਐੱਮ ਭਗਵੰਤ ਮਾਨ ਨੇ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਚੋਣਾਂ ਕਰਵਾਉਣ ਨੂੰ ਲੈ ਕੇ ਵਾਰਡਬੰਦੀ ਕੀਤੀ ਜਾ ਰਹੀ ਹੈ। ਜਦੋਂ ਵੀ ਚੋਣ ਕਮਿਸ਼ਨ ਆਰਡਰ ਜਾਰੀ ਕਰੇਗਾ, ਉਦੋਂ ਹੀ ਸੂਬੇ ਦੀਆਂ ਨਗਰ ਨਿਗਮਾਂ, ਕੌਂਸਲਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ, ਪਹਿਲਾਂ ਨੈਸ਼ਨਲ ਚੋਣਾਂ ਆ ਗਈਆਂ ਸਨ, ਇਸ ਕਰਕੇ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਕਰਾਉਣ ਵਿਚ ਦੇਰੀ ਹੋ ਗਈ। ਮਾਨ ਨੇ ਕਿਹਾ ਕਿ, ਜਲਦੀ ਹੀ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ।