ਮੋਹਾਲੀ, 10 ਜੂਨ 2024- ਕੰਗਨਾ ਰਣੌਤ ਥੱਪੜ ਕਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਾਨ ਨੇ ਕਿਹਾ ਕਿ, ਕੁਲਵਿੰਦਰ ਕੌਰ ਦੇ ਮਨ ਵਿੱਚ ਕੰਗਨਾ ਦੇ ਪੁਰਾਣੇ ਬਿਆਨਾਂ ਕਾਰਨ ਗੁੱਸਾ ਸੀ। ਮਾਨ ਨੇ ਕੰਗਨਾ ਨੂੰ ਵੀ ਕਿਹਾ ਕਿ, ਉਸਨੂੰ ਪੰਜਾਬ ਬਾਰੇ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਕਿਹਾ ਕਿ, ਪੰਜਾਬ ਨੂੰ ਅੱਤਵਾਦੀ ਵੱਖਵਾਦੀ ਕਹਿਣਾ ਬਿਲਕੁਲ ਗਲਤ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੂਰੇ ਮੁਲਕ ਦਾ ਢਿੱਡ ਭਰਦਾ ਹੈ।